
ਗਹਿਰੀ ਮਡੀ, 8 ਅਕਤੂਬਰ (ਡਾ. ਨਰਿਦਰ ਸਿਘ)- ਫਸਲਾਂ ਦੀ ਹੋਈ ਬਰਬਾਦੀ ਦੇ ਉਚਿਤ ਮੁਆਵਜ਼ੇ ਅਤੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਕਿਸਾਨਾਂ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਕਿਸਾਨ ਜਥੇਬਦੀਆਂ ਵਲੋਂ ਆਪਣੀਆਂ ਮਗਾਂ ਨੂੰ ਲੈ ਕੇ ਰੋਸ ਵਜੋਂ ਧਰਨੇ ਦੇ ਕੇ ਪੰਜਾਬ ਵਿੱਚ ਰੇਲ ਗੱਡੀਆਂ ਰੋਕੀਆਂ ਜਾ ਰਹੀਆਂ ਹਨ।ਜਿਸ ਕਰਕੇ ਇਨ੍ਹਾਂ ਤੋਂ ਪੈਦਾ ਹੋਏ ਖਤਰੇ ਨੂੰ ਦੇਖਦਿਆਂ ਸਰਕਾਰ ਵਲੋਂ ਥਾਂ-ਥਾਂ ‘ਤੇ ਪੁਲਿਸ ਮੁਲਾਜ਼ਮ ਤਇਨਾਤ ਕਰਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ।ਅਜਿਹਾ ਹੀ ਕੁੱਝ ਗਹਿਰੀ ਮਡੀ ਦੇ ਸੂਏ ਨੇੜੇ ਗਹਿਰੀ ਮੰਡੀ (ਜੰਡਿਆਲਾ) ਰੇਲਵੇ ਸਟੇਸ਼ਨ ਨੂੰ ਜਾਂਦੇ ਰਸਤੇ ‘ਤੇ ਦੇਖਣ ਨੂੰ ਮਿਲਿਆ, ਜਿਥੇ ਸਰਕਾਰ ਵਲੋਂ ਪੰਜਾਬ ਪੁਲਿਸ ਦੀ ਟੀਮ ਸੁਰੱਖਿਆ ਵਜੋਂ ਤਾਇਨਾਤ ਹੈ।ਇਸ ਸਮੇਂ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨਾਂ ਦੀ ਅਗਵਾਈ ‘ਚ ਸੁਰੱਖਿਆ ਵਜੋਂ ਕਮਾਂਡੋ ਫੋਰਸ ਦੇ ਜਵਾਨ ਆਪਣੀ ਡਿਊਟੀ ਨਿਭਾਅ ਰਹੇ ਹਨ, ਤਾਂ ਜੋ ਜੰਡਿਆਲਾ ਰੇਲਵੇ ਸਟੇਸ਼ਨ ਦਾ ਘਿਰਾਓ ਨਾ ਹੋ ਸਕੇ ।
Punjab Post Daily Online Newspaper & Print Media