Saturday, March 21, 2026

ਦੀਵਾਲੀ ਮੌਕੇ ਬਟਾਲਾ ‘ਚ ਸਿਰਫ ਰਾਜੀਵ ਗਾਂਧੀ ਸਟੇਡੀਅਮ ‘ਚ ਹੀ ਵੇਚੀ ਜਾ ਸਕੇਗੀ ਆਤਿਸ਼ਬਾਜ਼ੀ – ਐੱਸ.ਡੀ.ਐੱਮ. ਬਟਾਲਾ

PPN0910201506ਬਟਾਲਾ, 9 ਅਕਤੂਬਰ (ਨਰਿੰਦਰ ਸਿੰਘ ਬਰਨਾਲ)-ਦੀਵਾਲੀ ਦੇ ਸ਼ੁੱਭ ਦਿਹਾੜੇ ‘ਤੇ ਬਟਾਲਾ ਸ਼ਹਿਰ ਵਿੱਚ ਕਿਸੇ ਵੀ ਵਿਅਕਤੀ ਨੂੰ ਚਿੱਟੀ ਗਰਾਊਂਡ ਜਲੰਧਰ ਰੋਡ ਬਟਾਲਾ ਵਿਖੇ ਆਤਿਸ਼ਬਾਜ਼ੀ/ਪਟਾਖੇ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਐੱਸ.ਡੀ.ਐੱਮ. ਸ. ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਚਿੱਟੀ ਗਰਾਉਂਡ ਦੇ ਅੰਦਰਵਾਰ ਕ੍ਰਿਕਟ ਦੀ ਪਿੱਚ ਬਣਨ ਕਰਕੇ ਉਥੋਂ ਦੇ ਪ੍ਰਬੰਧਕਾਂ ਵੱਲੋਂ ਚਿੱਟੀ ਗਰਾਊਂਡ ਦੇ ਅੰਦਰ ਲੋਕਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਹੈ ਅਤੇ ਗਰਾਊਂਡ ਦੇ ਬਾਹਰਵਾਰ ਤਿੰਨ ਪੈਟਰੋਲ ਪੰਪ ਹੋਣ ਕਰਕੇ ਉਥੇ ਵੀ ਅਤਿਸ਼ਬਾਜ਼ੀ ਵੇਚਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਐੱਸ.ਡੀ.ਐੱਮ. ਬਟਾਲਾ ਨੇ ਕਿਹਾ ਕਿ ਇਸ ਵਾਰ ਦੀਵਾਲੇ ਦੇ ਤਿਉਹਾਰ ਮੌਕੇ ਅਤਿਸ਼ਬਾਜ਼ੀ/ਪਟਾਖੇ ਵੇਚਣ ਲਈ ਰਾਜੀਵ ਗਾਂਧੀ ਸਟੇਡੀਅਮ ਸਰਕਾਰੀ ਬਹੁਤਨੀਕੀ ਸੰਸਥਾ ਕਾਹਨੂੰਵਾਨ ਰੋਡ ਬਟਾਲਾ ਦੀ ਚੋਣ ਕੀਤੀ ਗਈ ਹੈ ਅਤੇ ਸਿਰਫ ਇਸ ਜਗ੍ਹਾ ‘ਤੇ ਹੀ ਆਤਿਸ਼ਬਾਜ਼ੀ/ਪਟਾਖੇ ਵੇਚਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply