ਬਟਾਲਾ, 9 ਅਕਬੂਰ (ਨਰਿੰਦਰ ਬਰਨਾਲ )- ਕਾਦੀਆਂ-ਬਿਆਸ ਰੇਲਵੇ ਲਾਈਨ ਨੂੰ ਸਿਰੇ ਚੜਾਉਣ ਲਈ ਸਰਵੇਖਣ ਟੀਮਾਂ ਨੇ ਕਾਦੀਆਂ ਦੇ ਨੇੜਲੇ ਪਿੰਡਾ ਦਾ ਜਾਇਜ਼ਾ ਲਿਆ ਅਤੇ ਸਰਵੇਖਣ ਕੀਤਾ।ਅੰਮ੍ਰਿਤਸਰ ਤੋਂ ਸਰਵੇਖਣ ਟੀਮਾਂ ਨੇ ਢਪਈ ਇਲਾਕੇ ਤੋਂ ਲੰਘਣ ਵਾਲੀ ਰੇਲਵੇ ਲਾਈਨ ਵਿਛਾਉਣ ਲਈ ਸਰਵੇਖਣ ਕੀਤਾ।ਕਾਦੀਆਂ-ਬਿਆਸ ਰੇਲਵੇ ਲਾਈਨ ਪਾਉਣ ਲਈ ਸਾਬਕਾ ਕੈਬਨਿਟ ਮੰਤਰੀ ਅਤੇ ਆਈ ਟੀ ਆਈ ਬੋਰਡ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਕੋਸ਼ਿਸ਼ਾਂ ਸਦਕਾ ਇਲਾਕੇ ਦੇ ਲੋਕਾਂ ਨੂੰ ਆਸ ਬਝੀ ਹੈ ਕਿ ਹੁਣ ਇਹ ਕੰਮ ਨੇਪੜੇ ਚੜ ਜਾਵੇਗਾ। ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ਹਿਰ ਚ ਸੀਵਰੇਜ ਦਾ ਕੰਮ ਸ਼ੁਰੂ ਕਰਵਾ ਦਿਤਾ ਸੀ ਪਰ ਸਰਕਾਰਾਂ ਦੇ ਬਦਲਣ ਨਾਲ ਇਹ ਪ੍ਰੋਜੈਕਟ ਵੀ ਅਧੂਰਾ ਰਹਿ ਗਿਆ।ਪਰ ਅਕਾਲੀ ਦਲ (ਬਾਦਲ) ਹਲਕਾ ਇੰਚਾਰਜ ਵਜੋਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਸ਼ਹਿਰ ਦੇ ਵਿਕਾਸ ਲਈ ਉਹ ਕਰ ਵਿਖਾਇਆ ਜੋ ਪਿਛਲੇ 65 ਸਾਲਾਂ ਚ ਕੋਈ ਨੇਤਾ ਨਹੀਂ ਕਰ ਸਕਿਆ। ਇਸ ਸਮੇਂ ਕਾਦੀਆਂ ਚ ਕਰੋੜਾਂ ਦੇ ਪ੍ਰੋਜੈਕਟ ਚਲ ਰਹੇ ਹਨ। ਜੋਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹਨ। ਹੁਣ ਜਦੋਂ ਕਿ ਕਾਦੀਆਂ-ਬਿਆਸ ਰੇਲਵੇ ਲਾਈਨ ਦੇ ਕੰਮ ਸ਼ੁਰੂ ਹੋਣ ਦੀ ਆਸ ਬਝ ਗਈ ਹੈ ਤਾਂ ਲੋਕਾਂ ਚ ਖ਼ੁਸ਼ੀ ਦੀ ਲਹਿਰ ਦੋੜ ਗਈ ਹੈ। ਇਹ ਗੱਲ ਵਰਨਣਯੋਗ ਹੈ ਕਿ ਭਾਰਤ ਪਾਕ ਵੰਡ ਤੋਂ ਪਹਿਲਾਂ ਕਾਦੀਆਂ ਨੂੰ ਬਿਆਸ ਨਾਲ ਜੋੜਨ ਦੀ ਕਵਾਇਦ ਸ਼ੁਰੂ ਹੋ ਚੁਕੀ ਸੀ। ਹਰਚੋਵਾਲ ਨਹਿਰ ਦੇ ਨਾਲ ਰੇਲਵੇ ਪੁਲੀਆਂ ਵੀ ਬਣਾ ਦਿਤੀਆਂ ਗਈਆਂ ਸਨ। ਉਸ ਸਮੇਂ ਜ਼ਮੀਨ ਵੀ ਐਕਵਾਇਰ ਕਰ ਲਈ ਗਈ ਸੀ।ਸਰ ਜ਼ਫ਼ਰੁਲਾਹ ਖ਼ਾਂ ਜੋ ਭਾਰਤ-ਪਾਕ ਵੰਡ ਤੋਂ ਪਹਿਲਾਂ ਰੇਲਵੇ ਮੰਤਰੀ ਸਨ ਅਤੇ ਕਾਦੀਆਂ ਉਨ੍ਹਾਂ ਦਾ ਨਿਵਾਸ ਸੀ ਉਨ੍ਹਾਂ ਇਥੇ ਬਟਾਲਾ ਤੋਂ ਕਾਦੀਆਂ ਰੇਲਵੇ ਲਾਈਨ ਵਿਛਵਾਕੇ ਰੇਲ ਗਡੀ ਸ਼ੁਰੂ ਕਰਵਾਈ ਸੀ। ਇਸ ਤੋਂ ਬਾਅਦ ਇਸ ਰੇਲਵੇ ਲਾਈਨ ਨੂੰ ਬਿਆਸ ਤੱਕ ਜੋੜਨ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ। ਪਰ ਭਾਰਤ-ਪਾਕ ਵੰਡ ਤੋਂ ਬਾਅਦ ਇਹ ਮਾਮਲਾ ਲਟਕ ਗਿਆ। ਅਹਿਮਦੀਆ ਮੁਸਲਿਮ ਜਮਾਤ ਦਾ ਅੰਤਰ-ਰਾਸ਼ਟਰੀ ਹੈਡ ਕਵਾਟਰ ਹੋਣ ਕਾਰਨ ਅਹਿਮਦੀਆ ਜਮਾਤ ਨੇ ਰੇਲਵੇ ਲਾਈਨ ਨੂੰ ਬਿਆਸ ਤੱਕ ਜੋੜਨ ਲਈ ਕਾਫ਼ੀ ਕੋਸ਼ਿਸ਼ਾਂ ਵੀ ਕੀਤੀਆਂ। ਸ਼੍ਰੀ ਰਘੂਨੰਦਨ ਲਾਲ ਭਾਟੀਆ ਜੋ ਉਸ ਸਮੇਂ ਅੰਮ੍ਰਿਤਸਰ ਲੋਕ ਸਭਾ ਤੋਂ ਸਾਂਸਦ ਸਨ ਉਨ੍ਹਾਂ ਵੀ ਇਹ ਮੁਦਾ ਕਾਂਗਰਸ ਸਰਕਾਰ ਦੇ ਸਮੇਂ ਕੇਂਦਰ ਵਿੱਚ ਉਠਾਇਆ ਸੀ। ਪਰ ਰੇਲਵੇ ਲਾਈਨ ਨੂੰ ਅਗੇ ਵਧਾਉਣ ਦਾ ਕੰਮ ਸਿਰੇ ਨਾ ਚੜ ਸਕਿਆ। ਜਦੋਂ ਨਵਜੋਤ ਸਿੰਘ ਸਿਧੂ ਅੰਮ੍ਰਿਤਸਰ ਲੋਕ ਸਭਾ ਤੋਂ ਸਾਂਸਦ ਚੁਣੇ ਗਏ ਤਾਂ ਉਨ੍ਹਾਂ ਕਾਦੀਆਂ-ਬਿਆਸ ਰੇਲਵੇ ਲਾਈਨ ਨੂੰ ਜੋੜਨ ਦੀ ਮੰਗ ਉਸ ਸਮੇਂ ਦੇ ਰੇਲਵੇ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਕੋਲ ਉਠਾਈ। ਜਿਸਤੇ ਉਨ੍ਹਾਂ ਕਾਦੀਆਂ-ਬਿਆਸ ਰੇਲਵੇ ਲਾਈਨ ਨੂੰ ਆਰਥਿਕ ਤੋਰ ਤੇ ਪਿਛੜੇ ਇਲਾਕਿਆਂ ਦੇ ਵਿਕਾਸ ਲਈ ਦੀ ਲਿਸਟ ਵਿੱਚ ਸ਼ਾਮਿਲ ਕਰਕੇ ਬਜਟ ਵਿੱਚ ਪੇਸ਼ ਕਰ ਦਿਤਾ। ਜਦੋਂ ਸਰਵੇਖਣ ਹੋਇਆ ਤਾਂ ਇਸ ਰੇਲਵੇ ਲਾਈਨ ਨੂੰ ਅਗੇ ਵਧਾਉਣ ਦੀ ਗੱਲ ਸਿਰੇ ਨਾ ਚੜ ਸਕੀ। ਪਹਿਲੀ ਵਾਰ ਸਾਂਸਦ ਬਣੇ ਪੰਜਾਬ ਪ੍ਰਦੇਸ਼ ਕਾਂਗਰੇਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਉਸ ਸਮੇਂ ਦੀ ਰੇਲਵੇ ਮੰਤਰੀ ਮਮਤਾ ਬੈਨਰਜੀ ਤੋਂ ਇਸ ਨੂੰ ਬਜਟ ਵਿੱਚ ਸ਼ਾਮਿਲ ਕਰਵਾਉਣ ਵਿੱਚ ਸਫ਼ਲ ਰਹੇ। ਅਤੇ ਇਸ ਲਾਈਨ ਨੂੰ ਬਿਆਸ ਨਾਲ ਜੋੜਨ ਦਾ ਰਸਤਾ ਸਾਫ਼ ਹੋ ਗਿਆ। ਜੇ ਕਾਦੀਆਂ-ਬਿਆਸ ਰੇਲਵੇ ਲਿੰਕ ਜੁੜ ਜਾਂਦਾ ਹੈ ਤਾਂ ਇਸ ਦਾ ਫ਼ਾਇਦਾ ਪੂਰੇ ਗੁਰਦਾਸਪੁਰ ਜ਼ਿਲੇ ਨੂੰ ਪਹੁੰਚੇਗਾ। ਹੁਣ ਜਦੋ ਹਲਕਾ ਗੁਰਦਾਸਪੁਰ ਤੋ ਲੋਕਸਭਾ ਸਾਂਸਦ ਬਣੇ ਸ਼੍ਰੀ ਵਿਨੋਦ ਖੰਨਾ ਬਣੇ ਹਨ ਲੋਕਾ ਨਾਲ ਉਹਨਾ ਕਾਦੀਆ ਬਿਆਸ ਰੇਲ ਲਾਈਨ ਜੋੜਨ ਦਾ ਵਾਅਦਾ ਵੀ ਕੀਤਾ ਹੈ ਤਾਂ ਹੁਣ ਇਲਾਕੇ ਦੇ ਲੋਕਾ ਦੀ ਫਿਰ ਆਸ ਬੱਝੀ ਹੈ ਕਿ ਹਲਕਾ ਇੰਚਾਰਜ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਹੇਠ ਜਿਥੇ ਹੋਰ ਵੀ ਵੱਡੇ ਪੱਧਰ ਤੇ ਕਾਦੀਆਂ ਵਿਖੇ ਵਿਕਾਸ ਦੇ ਕੰਮ ਹੋ ਰਹੇ ਹਨ ਕਾਦੀਆ ਬਿਆਸ ਰੇਲ ਲਾਈਨ ਨੁੰ ਵੀ ਸ਼੍ਰੀ ਵਿਨੋਦ ਖੰਨਾ ਨੁੰ ਨਾਲ ਲੈ ਕੇ ਜੋ ਵੱਡੀ ਦਿਲਚਸਪੀ ਦਿਖਾਈ ਜਾ ਰਹੀ ਹੈ ਉਸ ਨਾਲ ਲੋਕਾ ਦੀ ਉਮੀਦਾ ਨੁੰ ਜਲਦੀ ਪੂਰਾ ਕਰਨ ਦਾ ਸਮਾਂ ਆ ਜਾਵੇਗਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media