
ਚੌਂਕ ਮਹਿਤਾ, ਖੁਜ਼ਾਲਾ (ਜੋਗਿੰਦਰ ਸਿੰਘ ਮਾਣਾ , ਸਿੰਕਦਰ ਸਿੰਘ ਖਾਲਸਾ) – ਸਥਾਨਕ ਬਟਾਲਾ ਰੋਡ ‘ਤੇ ਪਿੰਡ ਨੱਤ ਕੋਲ ਕਰੀਬ 11 ਵਜੇ ਦੋ ਕਾਰਾਂ ਦੀ ਭਿਆਨਕ ਟੱਕਰ ‘ਚ ਇੱਕ ਬਜੁਰਗ ਔਰਤ ਦੀ ਮੌਤ ਹੋ ਜਾਣ ਅਤੇ ਉਸ ਦੇ ਪੁੱਤਰ ਦੀਆਂ ਲੱਤਾਂ ਅਤੇ ਚੂਲਾ ਟੁੱਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਚੌਂਕ ਮਹਿਤਾ ਵਾਲੀ ਸਾਈਡ ਤੋ ਮਾਤਾ ਗੁਰਮੀਤ ਕੌਰ ਅਤੇ ਉਸ ਦਾ ਪੁੱਤਰ ਗੁਰਨਾਮ ਸਿੰਘ ਇੰਡੀਕਾ ਪੀ.ਬੀ 17ਬੀ 7443 ਕਾਰ ਤੇ ਦਵਾਈ ਲੈਣ ਬਟਾਲਾ ਜਾ ਰਹੇ ਸਨ। ਪਿੰਡ ਨੱਤ ਕੋਲ ਪਹੁੰਚਣ ਤੇ ਸਾਹਮਣੇ ਬਟਾਲਾ ਵਾਲੀ ਸਾਈਡ ਤੋ ਆ ਰਹੀ ਵਰਨਾ ਕਾਰ ਪੀ.ਬੀ 02 ਏ.ਜੈੱਡ 8502 ਤੇਜ ਰਫਤਾਰ ਹੋਣ ਕਾਰਨ ਆਪਣਾ ਸਤੁੰਲਨ ਗੁਆਉਣ ‘ਤੇ ਦੂਜੀ ਸਾਈਡ ਮਹਿਤੇ ਵੱਲੋ ਜਾ ਰਹੀ ਇੰਡੀਕਾ ਪੀਬੀ 17 ਬੀ 7443 ਨਾਲ ਜਾ ਟਕਰਾਈ।ਹਾਦਸਾ ਇੰਨਾ੍ ਜਬਰਦਸਤ ਸੀ ਕਿ ਦੋਹਾਂ ਕਾਰਾ ਦੇ ਪਰਖੱਚੇ ਉੱਡ ਗਏ ਅਤੇ ਮਾਤਾ ਗੁਰਮੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਨਾ੍ਹ ਦੇ ਪੁੱਤਰ ਗੁਰਨਾਮ ਸਿੰਘ ਦੀਆਂ ਲੱਤਾਂ ਅਤੇ ਚੂਲਾ ਟੁੱਟ ਗਿਆ।ਦੋਹਾਂ ਨੂੰ 108 ਐਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ ਗਿਆ।ਜਿਥੇ ਡਾਕਟਰਾਂ ਮਾਤਾ ਗੁਰਮੀਤ ਕੌਰ ਨੁੂੰ ਮ੍ਰਿਤਕ ਐਲਾਨ ਦਿੱਤਾ ਅਤੇ ਗੁਰਨਾਮ ਸਿੰਘ ਨੂੰ ਗੁਰੁ ਨਾਨਕ ਹਸਪਤਾਲ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।ਵਰਨਾ ਕਾਰ ਚਾਲਕ ਮੌਕੇ ਤੇ ਫਰਾਰ ਹੋਣ ‘ਚ ਕਾਮਯਾਬ ਹੋ ਗਏ।ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪਰਚਾ ਦਰਜ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab Post Daily Online Newspaper & Print Media