
ਅੰਮ੍ਰਿਤਸਰ, 9 ਅਕਤੂਬਰ (ਗੁਰਚਰਨ ਸਿੰਘ) – ਵੇਰਕਾ ਇਲਾਕੇ ਦੇ ਵਿਚ ਪਿਛਲੇ ਸਮੇਂ ਤੋ ਚੱਲ ਰਹੇ ਵਿਕਾਸ ਕਾਰਜਾਂ ਵਿਚ ਅਫਸਰਸ਼ਾਹੀ ਵੱਲੋਂ ਢਿੱਲ-ਮੱਠ ਸਬੰਧੀ ਇਲਾਕਾ ਨਿਵਾਸੀਆਂ ਵੱਲੋਂ ਬਾਰ-ਬਾਰ ਆ ਰਹੀਆਂ ਸਿਕਾਇਤਾਂ ਦਾ ਜਿਲ੍ਹਾ ਅਕਾਲੀ ਦਲ ਨੇ ਕਰੜਾ ਨੋਟਿਸ ਲੈਂਦਿਆਂ ਜਿਲ੍ਹਾ ਅਕਾਲੀ ਜਥਾ (ਸ਼ਹਿਰੀ) ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਨੇ ਪੂਰੇ ਮਾਮਲੇ ਦੀ ਜਾਣਕਾਰੀ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਧਿਆਨ ਹਿਤ ਲਿਆਂਦੀ ਗਈ।ਇਸ ਬਾਬਾਤ ਸ. ਉਪਕਾਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਤੋ ਬਾਅਦ ਹਾਈਕਮਾਂਡ ਵੱਲੋਂ ਹੋਈਆ ਹਦਾਇਤਾਂ ‘ਤੇ ਪੀ.ਡਬਲਿਊ.ਡੀ ਅਤੇ ਸੀਵਰੇਜ ਵਿਭਾਗ ਦੇ ਉਚ ਅਧਿਕਾਰੀ ਮੌਕੇ ਤੇ ਬੁਲਾ ਲਏ ਗਏ ਅਤੇ ਉਨਾਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦੇ ਬਾਰੇ ਜਾਣੂ ਕਰਵਾਉਣ ਦੇ ਬਾਅਦ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਕਿ ਉਹ ਕੰੰਮ ਮਿੱਥੇ ਸਮੇਂ ਵਿਚ ਪੂਰਾ ਕਰਨ ਇਸ ਦੇ ਨਾਲ ਹੀ ਜਾਇਕਾ ਪ੍ਰੋਜੈਕਟ ਦੇ ਡਾਇਰੈਕਟਰ ਨੂੰ ਵੀ ਬੁਲਾਇਆ ਗਿਆ। ਸ. ਸੰਧੂ ਨੇ ਕਿਹਾ ਕਿ ਮੌਕੇ ‘ਤੇ ਹੀ ਪਹੁੰਚੇ ਅਧਿਕਾਰੀਆਂ ਨੇ ਕੰਮ-ਕਾਜ਼ ‘ਚ ਤਰੁੰਤ ਤੇਜ਼ੀ ਲਿਆਂਦੀ ਅਤੇ ਕੰਮ ਨੂੰ ਮਿੱਥੇ ਸਮੇਂ ਵਿਚ ਪੂਰਾ ਕਰਨ ਦਾ ਵਾਅਦਾ ਕਰਦੇ ਹੋਇਆ ਕਿਹਾ ਕਿ ਅਜਿਹੀ ਸ਼ਿਕਾਇਤ ਲੋਕਾਂ ਨੂੰ ਮੁੜ ਨਹੀ ਆਏਗੀ।ੱਇਸ ਨਾਲ ਹੀ ਜਾਇਕਾ ਪ੍ਰੋਜੈਕਟ ਵੱਲੋਂ ਆਏ ਡਾਇਰੈਕਟਰ ਨੇ ਵੀ ਇੱਕ ਮਹੀਨੇ ਵਿਚ ਕੰਮ ਪੂਰਾ ਕਰਨ ਦਾ ਵਾਅਦਾ ਕਰਦਿਆ ਹੋਇਆ ਹਲਫੀਆ ਬਿਆਨ ਵੀ ਦਿੱਤਾ ਜੋ ਕਿ ਸੀਵਰੇਜ ਬੋਰਡ ਦੇ ਐਕਸੀਅਨ ਵੱਲੋਂ ਦਿੱਤਾ ਗਿਆ ਸੀ।ਸ. ਸੰਧੂ ਨੇ ਦੱਸਿਆ ਕਿ ਮੌਕੇ ਇਹ ਗੱਲ ਵੀ ਸਾਹਮਣੇ ਆਈ ਕਿ ਰੇਲਵੇ ਵੱਲੋਂ ਪੁੱਲ ਦੀ ਉਸਾਰੀ ਲਈ ਟੈਂਡਰ ਜਾਰੀ ਨਹੀ ਕੀਤਾ ਜਾ ਰਿਹਾ ਸੀ, ਜਿਸ ਕਾਰਨ ਵਿਕਾਸ ਕਾਰਜ਼ ਰੁਕੇ ਹੋਏ ਸੀ।ਇਸ ਵੱਡੇ ਮਾਮਲੇ ‘ਚ ਦਖਲਅੰਦਾਜ਼ੀ ਕਰਦੇ ਹੋਏ ਆਪਣੀ ਨਿਜੀ ਕੋਸ਼ਿਸਾ ਨਾਲ ਰੇਲਵੇ ਦਾ ਰੁਕਿਆ ਟੈਂਡਰ ਵੀ ਸਿਰੇ ਚੜਾਇਆ ਅਤੇ ਉਨਾਂ ਦੀਆਂ ਕੋਸ਼ਿਸਾਂ ਸਦਕਾ ਰੇਲਵੇ ਵਿਭਾਗ ਨੇ ਇਹ ਟੈਂਡਰ 6 ਨਵੰਬਰ ਨੂੰ ਲਾਉਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਲਖਬੀਰ ਸਿੰਘ ਮੋਨੀ ਵੇਰਕਾ ਪ੍ਰਧਾਨ, ਸਪੋਰਟਸ ਵਿੰਗ ਅਕਾਲੀ ਜਥਾ (ਸ਼ਹਿਰੀ) ਅਤੇ ਐਕਸੀਅਨ ਪੀ.ਡਬਲਿਊ.ਡੀ ਜਸਬੀਰ ਸਿੰਘ ਸੋਢੀ, ਐਕਸੀਅਨ ਪੀ.ਡਬਲਿਊ.ਡੀ ਪਰਮਜੀਤ ਸਿੰਘ, ਐਸ.ਡੀ.ਓ ਪੀ.ਡਬਲਿਊ.ਡੀ ਸਿਮਰਨਜੀਤ ਸਿੰਘ, ਐਸ.ਸੀ. ਗੁਰਮੀਤ ਸਿੰਘ ਸੀਵਰੇਜ ਬੋਰਡ, ਐਕਸੀਅਨ ਸੀਵਰੇਜ ਬੋਰਡ ਐਸ.ਡੀ.ਓ. ਸੀਵਰੇਜ ਬੋਰਡ ਆਦਿ ਮੋਜੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media