
ਛੇਹਰਟਾ, 9 ਅਕਤੂਬਰ (ਸੁਖਬੀਰ ਖੁਰਮਨੀਆਂ) ਸਥਾਨਕ ਨਗਰ ਨਿਗਮ ਵਾਰਡ ਨੰਬਰ 2 ਅਧੀਨ ਆਉਂਦੇ ਇਲਾਕੇ ਖੰਡਵਾਲਾ ਵਿਖੇ ਪ੍ਰੀਤ ਕਲੀਨਕ ਲੈਬਾਰਟਰੀ ਵਲੋਂ ਆਈ.ਵੀ.ਵਾਏ ਹਸਪਤਾਲ ਦੇ ਸਹਿਯੋਗ ਨਾਲ ਡਾਕਟਰ ਗੁਰਪ੍ਰੀਤ ਕੌਰ ਤੇ ਡਾਕਟਰ ਗੀਤਇੰਦਰ ਕੌਰ ਦੀ ਅਗਵਾਈ ਹੇਂਠ ਤਿੰਨ ਦਿਨਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਵਾਰਡ ਨੰਬਰ 2 ਦੇ ਇੰਚਾਰਜ ਤੇ ਕੋਂਸਲਰ ਨਗਵੰਤ ਕੌਰ ਦੇ ਬੇਟੇ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕੀਤਾ।ਮੈਡੀਕਲ ਸੁਪਰਡੈਂਟ ਸੰਦੀਪ ਕੱਕੜ, ਡਾਕਟਰ ਸੀਤਾ ਸ਼ਰਮਾ ਗਾਇਨੀ, ਡਾਕਟਰ ਕੁਨਾਲ, ਡਾਕਟਰ ਰਮੇਸ਼ ਸ਼ਰਮਾ ਨੇ 100 ਦੇ ਕਰੀਬ ਮਰੀਜਾਂ ਦੀ ਫ੍ਰੀ ਜਾਂਚ ਕੀਤੀ ਤੇ ਉਨ੍ਹਾਂ ਦੇ ਬਲੱਡ, ਹਾਰਟ, ਸ਼ੂਗਰ, ਥਾਇਰਡ, ਚਰਬੀ, ਗਾਇਨੀ ਆਦਿ ਟੈਸਟ ਨਾਮਾਤਰ ਰੇਟਾਂ ਤੇ ਕੀਤੇ ਗਏ।ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਨੇ ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਜਿੰਦਗੀ ਕੁਦਰਤ ਦੀ ਅਨਮੋਲ ਦੇਣ ਹੈ ਤੇ ਸਾਨੂੰ ਇਸ ਦੀ ਸਾਂਭ ਸੰਭਾਲ ਸਮੇਂ ਸਮੇਂ ਸਿਰ ਕਰਨੀ ਚਾਹੀਦੀ ਹੈ।ਡਾਕਟਰ ਗੁਰਪ੍ਰੀਤ ਕੌਰ ਤੇ ਉਨ੍ਹਾਂ ਦੀ ਟੀਮ ਵਲੋਂ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਤੇ ਡਾਕਟਰਾਂ ਦੀ ਟੀਮ ਨੂੰ ਸਿਰਪਾਓ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਡਾਕਟਰ ਹਰਪ੍ਰੀਤ ਕੌਰ, ਡਾਕਟਰ ਹਰਜੀਤ ਕੌਰ, ਡਾਕਟਰ ਹਰਪ੍ਰੀਤ ਕੌਰ ਅਜਨਾਲਾ, ਸਤਵੰਤ ਸਿੰਘ, ਨਰਮਿੰਦਰ ਸਿੰਘ ਗਿੱਲ, ਸੁਨੀਲ ਕੁਮਾਰ, ਸ਼ਮਸ਼ੇਰ ਸਿੰਘ, ਮਹਿਤਾਬ ਸਿੰਘ, ਸੁਖਵੰਤ ਸਿੰਘ, ਪ੍ਰਕਾਸ਼ ਨੱਢਾ, ਦਲਜੀਤ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media