Saturday, August 15, 2026

ਡੀ.ਏ.ਵੀ ਕਾਲਜ ‘ਚ ਸੰਗੀਤਮਮਈ ਸ਼ਾਮ ‘ਚ ਗਜ਼ਲ ਗਾਇਕ ਜਗਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

PPN1010201523

ਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ ਸੱਗੂ) – ਗਜ਼ਲ ਸਮਰਾਟ ਜਗਜੀਤ ਸਿੰਘ ਦੀ ਬਰਸੀ ਮੌਕੇ ਡੀ.ਏ.ਵੀ ਕਾਲਜ ਦੇ ਸੀ.ਸੀ.ਏ ਵਿਭਾਗ ਦੇ ਵਿਦਿਆਰਥੀਆਂ ਵਲੋਂ ਡੀਨ ਪ੍ਰੋ. ਲਛਮੀ ਕਾਂਤ ਦੀ ਅਗਵਾਈ ‘ਚ ਸੰਗੀਤਮਈ ਸ਼ਾਮ ਦਾ ਅਯੋਜਨ ਕੀਤਾ ਗਿਆ।ਜਿਸ ਦੌਰਾਨ ਲੋਕ ਗੀਤ, ਲੋਕ ਨਾਚ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ।ਸਮਾਗਮ ਵਿੱਚ ਮੁੱਖ ਮਹਮਾਨ ਵਜੋਂ ਸ਼ਾਮਲ ਹੋਏ ਅੰੰਗ੍ਰੇਜੀ ਵਿਭਾਗ ਦੇ ਸਾਬਕਾ ਪ੍ਰੋ. ਐਨ. ਕੇ ਓਬਰਾਏ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਪ੍ਰਿੰਸੀਪਲ ਰਜੇਸ਼ ਕੁਮਾਰ ਨੇ ਗਜ਼ਲ ਸਮਰਾਟ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਨੇ ਮਿਹਨਤ ਤੇ ਰਿਆਜ਼ ਨਾਲ ਪੂਰੀ ਦੁਨੀਆਂ ਵਿੱਚ ਆਪਣੇ ਨਾਮ ਦਾ ਸਿੱਕਾ ਜਮਾਇਆ, ਜਿੰਨਾਂ ਦੀਆਂ ਗਾਈਆਂ ਗਜ਼ਲਾਂ, ਭਜਨ ਅਤੇ ਲੋਕ ਗੀਤ ਲੋਕ ਅੱਜ ਵੀ ਮੰਤਰ ਮੁਗਧ ਹੋ ਕੇ ਸੁਣਦੇ ਹਨ।ਉਨਾਂ ਨੇ ਵਿਦਿਆਰਥੀਆਂ ਨੂੰ ਜਗਜੀਤ ਸਿੰਘ ਵਰਗੇ ਮਹਾਨ ਕਲਾਕਾਰ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਐਨ. ਕੇ ਸ਼ਰਮਾ, ਡਾ. ਦਰਸ਼ਨਦੀਪ, ਪ੍ਰੋ. ਗੁਰਦਾਸ ਸੇਖੋਂ, ਪ੍ਰੋ. ਉਲਾਸ ਚੋਪੜਾ, ਪ੍ਰੋ. ਸੰਦੀਪ ਕੁਮਾਰ ਅਤੇ ਪ੍ਰੋ. ਆਰਿਫ ਨਜ਼ੀਰ ਆਦਿ ਵੀ ਮੌਜੂਦ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply