ਅੰਮ੍ਰਿਤਸਰ, 11 ਅਕਤੂਬਰ (ਗੁਰਚਰਨ ਸਿੰਘ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਦੀ ਤੁਲਨਾ ਨੋਬਲ ਪੁਰਸਕਾਰ ਜੇਤੂ ਸਨਮਾਨਿਤ ਤੇ ਆਪਣੀ ਕੌਮ ਵਾਸਤੇ ਲੰਬੀ ਜੇਲ ਯਾਤਰਾ ਕਰਨ ਵਾਲੇ ਸ੍ਰੀ ਨੈਲਸਨ ਮੰਡੇਲਾ ਨਾਲ ਕਰਨ ‘ਤੇ ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਸਖਤ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ। ਉਨਾਂ ਨੇ ਪ੍ਰਧਾਨ ਮੰਤਰੀ ਦੁਆਰਾ ਕੀਤੀ ਇਸ ਤੁਲਨਾ ਨੂੰ ਦੁਨੀਆਂ ਦਾ ਸਭ ਤੋਂ ਭੱਦਾ ਮਜਾਕ ਦੱਸਿਆ। ਸ੍ਰੀ ਔਜਲਾ ਨੇ ਕਿਹਾ ਕਿ ਵਿਗਿਆਨ ਭਵਨ ਵਿਖੇ ਚਲ ਰਹੇ ਸਮਾਗਮ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ, ਰਾਜਸਥਾਨ ਦੇ ਗਵਰਨਰ ਸ੍ਰੀ ਕਲਿਆਣ ਸਿੰਘ ਅਤੇ ਐਨ ਸੀ ਪੀ ਆਗੂ ਡੀ. ਪੀ ਤ੍ਰਿਪਾਠੀ ਵੀ ਮੌਜੂਦ ਸਨ।ਇਸ ਸਮਾਗਮ ਦੌਰਾਨ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬਾਦਲ ਸਾਹਿਬ ਇੱਥੇ ਬੈਠੇ ਹੋਏ ਹਨ, ਇਹ ਦੇਸ਼ ਦੇ ਨੈਲਸਨ ਮੰਡੇਲਾ ਹਨ।ਇਨਾਂ ਨੇ ਵੀ ਲੰਮਾਂ ਸਮਾਂ ਜੇਲ ਕੱਟੀ ਹੈ।ਸ੍ਰੀ ਮੋਦੀ ਸ. ਬਾਦਲ ਦੀ ਤੁਲਨਾ ਕਰਨ ਵੇਲੇ ਸ਼ਾਇਦ ਇਹ ਭੁੱਲ ਗਏ ਜਾਪਦੇ ਹਨ ਕਿ ਨੈਲਸਨ ਮੰਡੇਲਾ ਨੂੰ ਆਪਣੀ ਕੌਮ ਹਿੱਤ ਵਿੱਚ ਕੀਤੀ ਕੁਰਬਾਨੀ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।ਜਦ ਕਿ ਸz. ਬਾਦਲ ਨੇ ਅੱਜ ਤੱਕ ਸਿਰਫ ਤੇ ਸਿਰਫ ਚੀਚੀ ਨੂੰ ਲਹੂ ਲਗਾ ਕੇ ਸ਼ਹੀਦ ਬਣਨ ਦਾ ਡਰਾਮਾ ਹੀ ਕੀਤਾ ਹੈ।ਸ੍ਰੀ ਔਜਲਾ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਜੇ ਬਾਦਲਕਿਆਂ ਦੇ ਮੋਹ ਕਾਰਣ ਸੂਬੇ ਵਿਚ ਬਦ ਤੋਂ ਬਦਤਰ ਹੋਈ ਅਮਨ ਕਾਨੂੰਨ ਦੀ ਹਾਲਤ ਤੋਂ ਅੱਖਾਂ ਮੀਟੀ ਬੈਠੇ ਹਨ ਤਾਂ ਉਨਾਂ ਨੂੰ ਚਾਹੀਦਾ ਹੈ ਕਿ ਜੇਕਰ ਨਸ਼ਿਆਂ ਦੀ ਤਸਕਰੀ, ਕਾਲਾ ਬਜਾਰੀ, ਧੱਕੇ ਨਾਲ ਲੋਕਾਂ ਦੇ ਕਾਰੋਬਾਰਾਂ ਤੇ ਕਬਜ਼ੇ ਕਰਨ, ਰੇਤ ਅਤੇ ਭੂ ਮਾਫੀਆ ਦੀ ਪੁਸ਼ਤਪਨਾਹੀ ਕਰਨ ਦੇ ਮਾਮਲੇ ਵਿੱਚ ਕੋਈ ਪੁਰਸਕਾਰ ਮਿਲਦਾ ਹੈ ਤਾਂ ਅਜਿਹੇ ਪੁਰਸਕਾਰ ਦੀ ਸਿਫਾਰਸ਼ ਪ੍ਰਧਾਨ ਮੰਤਰੀ ਨੂੰ ਸz. ਬਾਦਲ ਲਈ ਕਰਨੀ ਚਾਹੀਦੀ ਹੈ।ਉਨਾਂ ਇਹ ਕਿਹਾ ਕਿ ਬਾਦਲਕਿਆਂ ਨੇ ਸੂਬੇ ਦੇ ਲੋਕਾਂ ਦੇ ਹਿੱਤਾਂ ਦੇ ਹੱਕ ਵਿੱਚ ਤਾਂ ਕਦੇ ਕੋਈ ਕੰਮ ਕੀਤਾ ਨਹੀਂ, ਇਸ ਲਈ ਬਾਦਲਕਿਆਂ ਵਲੋਂ ਕੀਤੇ ਜਾ ਰਹੇ ਕੰਮਾਂ ਲਈ ਹੀ ਉਨਾਂ ਨੂੰ ਸਨਮਾਨਿਤ ਕੀਤਾ ਜਾ ਸਕਦਾ ਹੈ।
ਸ੍ਰੀ ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਿਰਫ ਸਿਆਸੀ ਕਾਰਨਾਂ ਕਰਕੇ ਹੀ ਨਹੀਂ ਬਲਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੀ ਜੇਲ ਯਾਤਰਾ ਕੀਤੀ ਹੈ।ਜੇਕਰ ਭ੍ਰਿਸ਼ਟਾਚਾਰ ਵਿੱਚ ਜੇਲ ਜਾਣਾ ਬਹੁਤ ਵਧੀਆ ਅਤੇ ਸ਼ਲਾਘਾਯੋਗ ਕੰਮ ਹੈ ਤਾਂ ਫਿਰ ਸ.z ਬਾਦਲ ਨੂੰ ਜਰੂਰ ਨੈਲਸਨ ਮੰਡੇਲਾ ਨਾਲ ਮਿਲਾ ਕੇ ਦੇਖਿਆ ਜਾ ਸਕਦਾ ਹੈ।ਸੂਬੇ ਦੇ ਕਿਸਾਨ ਆਪਣੀਆਂ ਮੰਗਾਂ ਲਈ ਰੇਲਾਂ ਰੋਕਣ, ਬੇਰੋਜਗਾਰ ਨੌਕਰੀਆਂ ਲੈਣ ਅਤੇ ਮੁਲਾਜ਼ਮ ਆਪਣੀਆਂ ਤਨਖਾਹਾਂ ਲੈਣ ਲਈ ਪ੍ਰਦਰਸ਼ਨ ਕਰ ਰਹੇ ਹਨ, ਜਦ ਕਿ ਪ੍ਰਧਾਨ ਮੰਤਰੀ ਅਜਿਹੇ ਮੁੱਖ ਮੰਤਰੀ ਦੀ ਪੁਰਸਕਾਰ ਦੇ ਰਹੇ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media