Wednesday, April 29, 2026

ਰੇਲਵੇ ਸ਼ਟੇਸਨ ਅਤੇ ਹੋਰ ਜਨਤਕ ਥਾਂਵਾ ਤੇ ਲੱਗੇ ਗੰਦਗੀ ਦੇ ਢੇਰ

ਸ਼ਹਿਰ ਵਿੱਚ ਸਵੱਛ ਭਾਰਤ ਮੁਹਿੰਮ ਫੇਲ੍ਹ

PPN1210201507ਸੰਦੌੜ/ਲੁੁਧਿਆਣਾ, 12 ਅਕਤੂੁਬਰ (ਹਰਮਿੰਦਰ ਸਿੰਘ ਭੱਟ/ਬੇਅੰਤ ਸਿੰਘ ਬਾਜਵਾ)- ਸੱਤਾ ਵਿਚ ਆਉਂਦਿਆਂ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਵੋਟਾਂ ਤੋਂ ਪਹਿਲਾਂ ਜਿਹੜੇ ਸੁਪਨੇ ਵਿਖਾਏ ਸਨ, ਉਹਨਾਂ ਨੂੰ ਪੂਰੇ ਕਰਨ ਦਾ ਅਹਿਦ ਲਿਆ। ਰਾਜਨੀਤਿਕ ਸਟੇਜਾਂ ਤੋਂ ਮੋਦੀ ਵਲੋਂ ਸਿੰਜੋਏ ਸੁਪਨਿਆਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਧੜਾਧੜ ਪਾਰਲੀਮੈਂਟ ਵਿਚ ਸੂਬਾ ਸਰਕਾਰਾਂ ਦੀ ਸਹਿਮਤੀ ਬਿਨਾਂ ਬਿੱਲ ਪਾਸ ਕਰਵਾਉਣੇ, ਦੇਸ਼ ਅੰਦਰ ਕਈ ਤਰ੍ਹਾਂ ਦੀਆਂ ਮੁਹਿੰਮਾਂ ਜਿਵੇਂ ‘ਸਵੱਛ ਭਾਰਤ ਮੁਹਿੰਮ’, ‘ਬਾਲ ਸਵੱਛ ਮਿਸ਼ਨ’, ‘ਜਨ-ਧਨ ਯੋਜਨਾ’, ‘ਮਨ ਕੀ ਬਾਤ’ ਆਦਿ ਤੋਂ ਇਲਾਵਾ ਕਈ ਹੋਰ ਮੁਹਿੰਮਾਂ ਚਲਾਈਆਂ ਗਈਆਂ। ਇਥੋਂ ਤੱਕ ਕਿ ਮੋਦੀ ਦੀ ਜਨ ਧਨ ਯੋਜਨਾ ਨੇ 6 ਜਨਵਰੀ ਤੱਕ ਗਿਆਰਾਂ ਹਜ਼ਾਰ ਕਰੋੜ ਬੈਂਕ ਖਾਤੇ ਖੋਲ੍ਹ ਕੇ ਗਿੰਨੀਜ਼ ਬੁੱਕ ਵਿਚ ਰਿਕਾਰਡ ਵੀ ਦਰਜ ਕਰਵਾ ਲਿਆ ਹੈ। ਜਿੱਥੇ ਵਿਰੋਧੀ ਪਾਰਟੀਆਂ ਵਿਚ ਜਲਦਬਾਜ਼ੀ ਨੇ ਮੋਦੀ ਸਰਕਾਰ ਦੇ ਫੈਸਲਿਆਂ ਜਾਂ ਮੁਹਿੰਮਾਂ ਦੀ ਆਲੋਚਨਾ ਕੀਤੀ, ਉਥੇ ਲੋਕਾਂ ਸਿਰ ਮੋਦੀ ਦਾ ਜਾਦੂ ਸਿਰ ਚੜ੍ਹ ਬੋਲਿਆ ਤੇ ਵਾਹ-ਵਾਹ ਖੱਟੀ। ਪਰ ਜੇਕਰ ਜ਼ਮੀਨੀ ਪੱਧਰ ‘ਤੇ ਝਾਤ ਮਾਰੀਏ ਤਾਂ ਇਹਨਾਂ ਦੀ ਅਸਲੀਅਤ ਕੁਝ ਹੋਰ ਹੀ।ਇਹ ਮੁਹਿੰਮਾਂ ਸਚਾਈ ਤੋਂ ਕੋਹਾਂ ਦੂਰ ਹਨ। ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਦੇਸ਼ ਅੰਦਰ ਸਫਾਈ ਅਭਿਆਨ ਚਲਾ ਕੇ ਸਵੱਛਤਾ ਵੱਲ ਨੂੰ ਕਦਮ ਪੁੱਟਿਆ। ਸਰਕਾਰ ਵਲੋਂ ਹਰ ਸੂਬੇ ਦੀ ਸਰਕਾਰ ਨੂੰ ਇਸ ਮੁਹਿੰਮ ਵਿਚ ਭਾਈਵਾਲ ਬਣਨ ਲਈ ਆਖਿਆ। ਸਵੱਛ ਭਾਰਤ ਮੁਹਿੰਮ ਦਾ ਪ੍ਰਸਿੱਧ ਚੈਨਲਾਂ ਅਤੇ ਅਖ਼ਬਾਰਾਂ ਰਾਹੀਂ ਇਸ਼ਤਿਹਾਰ ਰੂਪੀ ਪ੍ਰਚਾਰ ਕੀਤਾ ਗਿਆ। ਦੇਸ਼ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਉਕਤ ਮੁਹਿੰਮ ਦਾ ਆਈਕੋਨ ਬਣਾਇਆ ਗਿਆ। ਸ੍ਰੀ ਮੋਦੀ ਨੇ ਰੇਡੀਓ ‘ਤੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਸਿੱਧੇ ਤੌਰ ‘ਤੇ ਲੋਕਾਂ ਨੂੰ ਸਵੱਛ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਆ। ਮੁਹਿੰਮ ਦੇ ਕਾਫੀ ਸਮਾਂ ਸ਼ੁਰੂ ਹੋ ਜਾਣ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਹੀ । ਦੇਸ਼ ਦੇ ਹਰ ਸ਼ਹਿਰਾਂ, ਕਸਬਿਆਂ, ਪਿੰਡਾਂ ਵਿਚ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹਨ।ਜੇਕਰ ਸਨਅਤੀ ਸ਼ਹਿਰ ਲੁਧਿਆਣਾ ਤੇ ਨਜ਼ਰ ਮਾਰੀਏ ਤਾਂ ਇਸ ਸ਼ਹਿਰ ਵਿਚ ਕਿਧਰੇ ਵੀ ਸਵੱਛ ਮੁਹਿੰਮ ਦਾ ਅਸਰ ਨਹੀਂ ਹੋਇਆ ਹੈ।ਪੱਤਰਕਾਰਾਂ ਦੀ ਟੀਮ ਵਲੋਂ ਜਦੋਂ ਉਕਤ ਸ਼ਹਿਰ ਦੇ ਰੇਲਵੇ ਸ਼ਟੇਸਨ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਰੇਲਵੇ ਟਰੈਕ , ਸਟੇਸ਼ਨ ਦੇ ਆਸ-ਪਾਸ ਕੂੜੇ ਕਰਕਟ ਦੇ ਢੇਰ ਲੱਗੇ ਪਏ ਹਨ।ਜਿਸ ਨਾਲ ਚੁਫੇਰੇ ਬਦਬੂਦਾਰ ਹਵਾ ਫੈਲੀ ਰਹਿੰਦੀ ਹੈ। ਇਸ ਤੋਂ ਇਲਾਵਾ ਸ਼ਹਿਰ ਦੀ ਨਿਗਮ ਦੇ ਕੁਝ ਕੂੜਾ ਡੰਮ ਅਜਿਹੀਆਂ ਜਨਤਕ ਥਾਂਵਾ ਜਿਵੇਂ ਕਿ ਥਾਣਾ ਡਵੀਜ਼ਨ ਨੰਬਰ 4 ਦੇ ਬਿਲਕੁਲ ਨਾਲ,ਸਿਵਲ ਹਸਪਤਾਲ ਨੂੰ ਜਾਂਦੇ ਮੁੱਖ ਰਸਤੇ ਆਦਿ ਤੇ ਬਣਾਏ ਗਏ ਹਨ, ਜੋ ਸੰਘਣੀ ਵਸੋਂ ਵਾਲੇ ਇਲਾਕੇ ਹਨ।ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਤਾਂ ਸਭ ਪ੍ਰਾਂਤਾਂ ਦੀਆਂ ਸਰਕਾਰਾਂ ਅਤੇ ਵਿਭਾਗਾਂ ਨੂੰ ਹਦਾਇਤਾਂ ਕੀਤੀਆਂ ਸਨ ਕਿ ਸਫਾਈ ਅਭਿਆਨ ਚਲਾਉਣ। ਪਰ ਵਿਭਾਗਾਂ ਦੇ ਅਧਿਕਾਰੀਆਂ ਨੇ ਇੱਕ ਦਿਨ ਹੱਥਾਂ ਵਿਚ ਝਾੜੂ ਫੜ੍ਹ ਕੇ ਫੋਟੋਆਂ ਖਿਚਾ ਲਈਆਂ ਤੇ ਹਾਜ਼ਰੀ ਲਵਾ ਦਿੱਤੀ ਕਿ ਇਲਾਕੇ ਵਿਚ ਸਫਾਈ ਮੁਹਿੰਮ ਚਲਾਈ ਗਈ। ਇੱਕ ਦੋ ਦਿਨਾਂ ਦੀ ਡਰਾਮੇਬਾਜ਼ੀ ਤੋਂ ਬਾਅਦ ਕਿਸੇ ਵੀ ਸੂਬੇ ਜਾਂ ਵਿਭਾਗ ਨੇ ਉਕਤ ਮੁਹਿੰਮ ਨੂੰ ਅੱਗੇ ਨਾ ਚਲਾਇਆ। ਮੋਦੀ ਦੀ ਸਵੱਛ ਭਾਰਤ ਮੁਹਿੰਮ ਕਈਆਂ ਸੂਬਿਆਂ ਦੇ ਦਫ਼ੳਮਪ;ਤਰੀ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ। ਇਥੋਂ ਤੱਕ ਕਿ ਸੱਤਾਧਾਰੀ ਧਿਰ ਦੇ ਖੁਦ ਵਰਕਰਾਂ ਨੇ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ। ਪਾਰਟੀ ਦੇ ਕਈਆਂ ਲੀਡਰਾਂ ਨੇ ਵੀ ਸੋਸੇਬਾਜ਼ੀ ਤੋਂ ਕੰਮ ਲਿਆ। ਸਾਫ ਸੁਥਰੀਆਂ ਥਾਵਾਂ ‘ਤੇ ਕੂੜਾ ਕਰਕਟ ਖਿਲਾਰ ਕੇ ਹੱਥ ਝਾੜੂ ਫੜ ਕੇ ਮੀਡੀਆ ਰਾਹੀਂ ਬੱਲੇ ਬੱਲੇ ਕਰਵਾ ਲਈ, ਪਰ ਉਸ ਤੋਂ ਬਾਅਦ ਕਦੇ ਸਫਾਈ ਅਭਿਆਨ ਵਿਚ ਨਜ਼ਰ ਨਹੀਂ ਆਏ। ਪਹਿਲਾਂ ਹੀ ਸਾਫ ਕੀਤੇ ਥਾਂ ‘ਤੇ ਸਫਾਈ ਮੁਹਿੰਮ ਦਾ ਆਗਾਜ਼ ਕਰਨ ਵਾਲੇ ਲੀਡਰ ਅਖ਼ਬਾਰਾਂ ਦੀ ਸੁਰਖੀਆਂ ਰਾਹੀਂ ਚਰਚਾ ਦਾ ਪਾਤਰ ਬਣੇ।ਸਫਾਈ ਮੁਹਿੰਮ ਲਈ ਵੱਡੇ ਫੰਡ ਵੀ ਕੇਂਦਰ ਸਰਕਾਰ ਨੇ ਜਾਰੀ ਕੀਤੇ ਪਰ ਮੁਹਿੰਮ ਫਿਰ ਵੀ ਦਮ ਤੋੜ ਰਹੀ ਹੈ।ਸ਼ਹਿਰ ਵਾਸੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਨਤਕ ਥਾਂਵਾ ਤੋਂ ਕੂੜਾ ਡੰਪ ਹਟਾ ਕੇ ਸਹਿਰ ਤੋਂ ਬਾਹਰ ਢੁਕਵੇ ਸਥਾਨਾਂ ਤੇ ਲਿਜਾਏ ਜਾਣ ਤਾਂ ਜੋ ਭਿਨਾਅਕ ਬਿਮਾਰੀਆਂ ਤੋਂ ਬਚਿਆ ਜਾ ਸਕੇ।ਇਸ ਸੰਬੰਧੀ ਜਦੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦਾ ਫੋਨ ਕਵਰੇਜ਼ ਤੋਂ ਬਾਹਰ ਆ ਰਿਹਾ ਸੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply