
ਅੰਮ੍ਰਿਤਸਰ, 14 ਅਕਤੁਬਰ (ਜਗਦੀਪ ਸਿੰਘ ਸੱਗੂ) – ਸਥਾਨਕ ਲੁਹਾਰਕਾ ਰੋਡ ਸਥਿਤ ਮਾਊਂਟ ਲਿਟਰਾ ਸਕੂਲ ਵਿਖੇ ਇੰਡੀਆ’ਜ਼ ਬੈਸਟ ਡਰਾਮੇਬਾਜ਼ ਸੀਜ਼ਨ-2 ਦੀ ਖੋਜ ਲਈ ਅੱਜ 15 ਅਕਤੂਬਰ ਨੂੰ 5 ਤੋਂ 13 ਸਾਲ ਉਮਰ ਵਰਗ ਦੇ ਬੱਚਿਆਂ ਦੇ ਆਡੀਸ਼ਨ ਲਏ ਜਾਣਗੇ।ਇਸ ਸਬੰਧੀ ਸਥਾਨਕ ਹੋਟਲ ਵਿਖੇ ਕਰਵਾਈ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਇੰਡੀਆ’ਜ਼ ਬੈਸਟ ਡਰਾਮੇਬਾਜ਼ ਸੀਜ਼ਨ-1 ਦੀ ਫਾਈਨਲਿਸਟ ਮਹਿਨਾਜ਼ ਮਾਨ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਪੱਤਰਕਾਰਾਂ ਦੇ ਰੂ ਬ ਰੂ ਹੋਈ।ਮਜਿਨਾਜ਼ ਮਾਨ ਨੇ ਦੱਸਿਆ ਕਿ ਜੀ.ਟੀ.ਵੀ ਦਾ ਪ੍ਰੋਗਰਾਮ ਇੰਡੀਆ’ਜ਼ ਬੈਸਟ ਡਰਾਮੇਬਾਜ਼ ਅਜਿਹਾ ਪਲੇਟਫਾਰਮ ਹੈ ਜਿਥੋਂ ਬੱਚੇ ਆਪਣੀ ਐਕਟਿੰਗ ਦਾ ਹੁਨਰ ਦਿਖਾ ਸਕਦੇ ਹਨ, ਕਿਉਂਕਿ ਉਸ ਨੂੰ ਵੀ ਜੀ.ਟੀ.ਵੀ ਵਲੋਂ ਮੌਕਾ ਪ੍ਰਦਾਨ ਕੀਤਾ ਗਿਆ, ਜਿਸ ਕਰਕੇ ਉਹ ਇੰਡੀਆ’ਜ਼ ਬੈਸਟ ਡਰਾਮੇਬਾਜ਼ ਦੇ ਸੀਜ਼ਨ-1 ਦੇ ਫਾਈਨਲ ਵਿੱਚ ਪਹੁੰਚਣ ਦੇ ਸਮਰੱਥ ਹੋ ਸਕੀ। ਮਹਿਨਾਜ਼ ਨੇ ਕਿਹਾ ਕਿ ਉਸ ਨੂੰ ਨਾਮੀ ਗਰਾਮੀ ਫਿਲਮੀ ਹਸਤੀਆਂ ਅਨੁਰਾਗ ਬਾਸੂ, ਸੋਨਾਲੀ ਬੈਂਦਰੇ ਅਤੇ ਵਿਵੇਕ ਓਬਰਾਇ ਸਮੇਤ ਕਈ ਹੋਰ ਬਾਲੀਵੁੱਡ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਟਰੇਨਿੰਗ ਦੌਰਾਨ ਉਨਾਂ ਨੂੰ ਐਕਟਿੰਗ ਦੇ ਗੁਰ ਸਿਖਾਉਣ ਆਉਂਦੇ ਰਹਿੰਦੇ ਸਨ।ਮਹਿਨਾਜ਼ ਮਾਨ ਨੇ ਹੋਰ ਕਿਹਾ ਕਿ ਜਿਸ ਤਰਾਂ ਆਡੀਸ਼ਨ ਦੇਣ ਤੋਂ ਬਾਅਦ ਉਸ ਦੀ ਜਿੰਦਗੀ ‘ਚ ਵੱਡੀ ਤਬਦੀਲੀ ਆਈ ਇਸੇ ਤਰਾਂ ਅੰਮ੍ਰਿਤਸਰ ਤੋਂ ਬੱਚੇ ਆਡੀਸ਼ਨ ਦੇ ਕੇ ਇੰਡੀਆ’ਜ਼ ਬੈਸਟ ਡਰਾਮੇਬਾਜ਼ ਸੀਜ਼ਨ-2 ਦੇ ਪ੍ਰਤੀਯੋਗੀ ਬਣ ਸਕਦੇ ਹਨ।
ਮਹਿਨਾਜ਼ ਨੇ ਕਿਹਾ ਕਿ ਜੀ.ਟੀ.ਵੀ ਵਲੋਂ 16 ਸਭ ਤੋਂ ਵੱਧ ਹੁਨਰਮੰਦ, ਉਤਸ਼ਾਹੀ, ਸ਼ਰਾਰਤੀ ਤੇ ਟੇਲੈਂਟਿਡ ਬੱਚਿਆਂ ਦੀ ਰਾਸ਼ਟਰੀ ਪੱਧਰ ‘ਤੇ ਚੋਣ ਕੀਤੀ ਜਾਵੇਗੀ, ਜਿਸ ਲਈ ਮੁੰਬਈ, ਦਿੱਲੀ, ਨਾਗਪੁਰ,, ਭੋਪਾਲ, ਜੈਪੁਰ,. ਚੰਡੀਗੜ੍ਹ, ਅਹਿਮਦਾਬਾਦ ਅਤੇ ਇੰਦੋਰ ਆਦਿ ਸ਼ੀਹਰਾਂ ਵਿੱਚ ਵੀ ਆਡੀਸ਼ਨ ਲਏ ਜਾਣਗੇ। ਜਿਸ ਤੋਂ ਬਾਅਦ ਇੰਡੀਆ’ਜ਼ ਬੈਸਟ ਡਰਾਮੇਬਾਜ਼ ਸੀਜ਼ਨ-2 ਦਾ ਪ੍ਰਸਾਰਨ ਜੀ.ਟੀ.ਵ ਿਤੋਂ ਜਲਦ ਸ਼ੁਰੂ ਹੋ ਜਾਵੇਗਾ।ਇਸ ਮੌਕੇ ਮਹਿਨਾਜ਼ ਦੇ ਪਿਤਾ ਹਰਦੇਵ ਮਾਨ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media