
ਬਟਾਲਾ, 15 ਅਕਤੂਬਰ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਦੇ ਮੋਹਰੀ ਕਲੱਬਾਂ ਵਿਚੋਂ ਇੱਕ ਹੈ ਜੋਕਿ ਸਮੇ ਸਮੇ ਤੇ ਸਮਾਜ ਭਲਾਈ ਹਿੱਤ ਅਹਿਮ ਰੋਲ ਭਿਾਅ ਰਹੀ ਹੈ। ਬੀਤੇ ਸਮੇ ਦੌਰਾਨ ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋਂ ਬੈਡਮਿੰਟਨ ਮੁਕਾਬਲੇ ਬਟਾਲਾ ਕਲੱਬ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ‘ਚ ਭਰ ਵਿਚੋਂ ਅੰਡਰ 14, ਅੰਡਰ 17, ਅੰਡਰ 19 ਦੇ ਉਮਰ ਗੁੱਟ ਦੇ 60 ਬੈਡਮਿੰਟਨ ਖਿਡਾਰੀ ਜੇਤੂ ਨਿਕਲੇ । ਇਹਨਾ 60 ਖਿਡਾਰੀਆਂ ਨੂੰ ਬਟਾਲਾ ਕਲੱਬ ਵਿਖ ਕਲੱਬ ਮੈਬਰਾਂ ਨੇ ਮੈਡਲ ਦਿੱਤੇ ਗਏ ਤੇ ਲਾਇੰਨ ਪ੍ਰਧਾਨ ਡਾ. ਰਣਜੀਤ ਸਿੰਘ ਰੰਧਾਵਾ, ਕਨਵੀਨਰ ਲਾਇੰਨ ਲਖਵਿੰਦਰ ਸਿੰਘ ਢਿਲੋਂਂ ਤੇ ਸਮੂਚੀ ਟੀਮ ਵੱਲੋ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ।ਇਸ ਮੌਕੇ ਲਾਇੰਨ ਡਾ. ਰਣਜੀਤ ਸਿੰਘ ਨੇ ਕਿਹਾ ਹੋਰ ਕਾਰਜ਼ਾਂ ਦੇ ਨਾਲ ਕਲੱਬਾਂ ਦਾ ਫਰਜ ਬਣਦਾ ਹੈ ਕਿ ਸਮਾਜ ਵਿਚ ਖਿਡਾਰੀਆਂ ਦਾ ਵੀ ਮਾਨ ਸਨਮਾਨ ਕਰਨ। ਇਸੇ ਕਾਰਨ ਹੀ ਲਾਇੰਨਜ ਕਲੱਬ ਬਟਾਲਾ ਮੁਸਕਾਨ ਦੀ ਐਡਵਾਇਜਰੀ ਕਮੇਟੀ ਨੇ ਖਿਡਾਰੀਆਂ ਨੂੰ ਸਨਮਾਨਤ ਕਰਨ ਦਾ ਬੀੜਾ ਚੁੱਕਿਆ ਹੈ ਤੇ ਭਵਿੱਖ ਵਿਚ ਵੀ ਵੱਖ ਵੱਖ ਖੇਤਰਾਂ ਵਿਚ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗ। ਇਸ ਮੌਕੇ ਕਲੱਬ ਮੈਬਰਾਂ ਵਿਚ ਬਖਸਿੰਦਰ ਸਿੰਘ, ਬਰਿੰਦਰ ਸਿੰਘ, ਕੋਚ ਰਾਕੇਸ਼ ਕੁਮਾਰ, ਕੋਚ ਸੰਦੀਪ ਕੁਮਾਰ ਆਦਿ ਬਟਾਲਾ ਕਲੱਬ ਵਿਖੇ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media