ਅੰਮ੍ਰਿਤਸਰ, 15 ਅਕਤੂਬਰ (ਚਰਨਜੀਤ ਸਿੰਘ ਛੀਨਾ) – ਵਿਭਾਗ ਵੱਲੋਂ ਸੈਸ਼ਨ 2014-15 ਦੌਰਾਨ ਸਰਟੀਫਿਕੇਟ ਕੋਰਸ ਇੰਨ ਡਰੈੱਸ ਡੀਜ਼ਾਈਨਿੰਗ ਕਟਿੰਗ ਐਂਡ ਟੇਲਰਿੰਗ, ਡਿਪਲੋਮਾਂ ਇਨ ਟੈਕਸਟਾਈਲ ਡੀਜ਼ਾਈਨਿੰਗ ਅਤੇ ਡਿਪਲੋਮਾਂ ਇੰਨ ਫੈਸ਼ਨ ਟੈਕਨੋਲੌਜੀ ਦੀਆਂ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਗਏ ਭਿੰਨ-ਭਿੰਨ ਪ੍ਰਕਾਰ ਦੇ ਗਾਰਮੈਂਟਸ ਅਤੇ ਹੋਰ ਵਸਤੂਆਂ ਦੀ ਦੋ-ਰੋਜਾ ਵਿਸ਼ਾਲ ਪ੍ਰਦਰਸ਼ਨੀ ਰੰਗ ਏ ਪਰਿਹਾਨ ਮਿਤੀ 14 ਅਕਤੂਬਰ 2015 ਤੋਂ 15 ਅਕਤੂਬਰ 2015 ਤੱਕ ਗੁਰੂ ਨਾਨਕ ਭਵਨ ਸੰਗਤ ਹਾਲ ਵਿਖੇ ਲਗਾਈ ਗਈ। 15 ਅਕਤੂਬਰ 2015 ਨੂੰ ਵਿਭਾਗ ਦੁਆਰਾ ਇਸ ਦੋ ਰੋਜ਼ਾ ਵਿਸ਼ਾਲ ਪ੍ਰਦਰਸ਼ਨੀ ਦਾ ਸਮਾਪਤੀ ਸਮਾਂਰੋਹ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਮਨਾਇਆ ਗਿਆ।ਸਮਾਪਤੀ ਸਮਾਂਰੋਹ ਦੌਰਾਨ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਸਮਾਪਤੀ ਸਮਾਂਰੋਹ ਵਿਚ ਡਾ. ਆਰ.ਕੇ ਮਹਾਜਨ, ਡੀਨ ਕਾਲਜ ਡਿਵੈੱਲਪਮੈਂਟ, ਡਾ. (ਮਿਸਜ਼) ਅਵੀਨਾਸ਼ ਕੌਰ ਹਿਊਮਨ ਰੀਸੋਰਸ ਡਿਵੈੱਲਪਮੈਂਟ, ਡਾ. ਰਵੀ ਮਹਾਜਨ ਪਲਾਸਟਿਕ ਸਰਜਨ ਅਮਨਦੀਪ ਹਸਪਤਾਲ, ਡਾ. ਬੀ.ਬੀ. ਮਹਾਜਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਮਿਸਜ਼ ਮਧੂ ਸਰਮਾਂ ਐੱਸ.ਐੱਨ ਕਾਲਜ ਮੁਖੀ ਕਾਸਮੋਟੋਲੋਜੀ ਵਿਸ਼ੇਸ਼ ਤੋਰ ‘ਤੇ ਹਾਜਰ ਹੋਏ। ਪ੍ਰੋਫੈਸਰ ਗੁਰਪ੍ਰੀਤ ਕੌਰ ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ ਵਖ-ਵਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿਚੋਂ ਜੇਤੁ ਰਹੇ ਵਿਦਿਆਰਥੀਆਂ ਨੁੰ ਇਨਾਮ ਵੰਡ ਕੇ ਹੋਂਸਲਾ ਅਫਜਾਈ ਕੀਤੀ ਗਈ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media