ਸਮੁੱਚਾ ਦਿਨ ਆਵਾਜਾਈ ਰਹੀ ਪ੍ਰਭਾਵਿਤ, ਇਲਾਕੇ ‘ਚ ਮਹੌਲ ਰਿਹਾ ਅਮਨ ਸ਼ਾਂਤ
ਚੌਂਕ ਮਹਿਤਾ, ਖੁਜ਼ਾਲਾ 15 ਅਕਤੂਬਰ (ਜੋਗਿੰਦਰ ਮਾਣਾ, ਸਿੰਕਦਰ ਸਿੰਘ ਖਾਲਸਾ) – ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਹਿਲਾ ਗੁੰਮ ਹੋਈ ਪਾਵਨ ਬੀੜ੍ਹ ਦੇ ਚਾਰ ਦਿਨ ਪਹਿਲਾਂਾ ਖਿੱਲਰੇ ਹੋਏ ਅੰਗ ਮਿਲਣ ਦੀ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਕੋਟਕਪੁਰਾ ਵਿਖੇ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋ ਲਗਾਏ ਧਰਨੇ ਦੌਰਾਨ ਪੰਜਾਬ ਪੁਲਿਸ ਵੱਲੋ ਸਿੱਖ ਸੰਗਤਾਂ ਅਤੇ ਧਾਰਮਿਕ ਜਥੇਬੰਦੀਆਂ ਉਪਰ ਸਿੱਧੀਆਂ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦੇਣ ਅਤੇ ਸੈਕੜੇ ਦੇ ਕਰੀਬ ਸਿੰਘਾਂ ਨੂੰ ਜਖਮੀ ਕਰ ਦੇਣ ਦੀ ਘਟਨਾ ਨੂੰ ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸਖਤ ਸ਼ਬਦਾਂ ‘ਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਸਿੱਧੇ ਤੌਰ ‘ਤੇ ਜਿੰਮੇਵਾਰ ਠਹਿਰਾਇਆ।ਇਸ ਘਟਨਾ ਸਬੰਧੀ ਸੰਤ ਗਿਆਨੀ ਖਾਲਸਾ ਭਿੰਡਰਾਂਵਾਲਿਆਂ ਵੱਲੋ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਚੌਂਕ ਮਹਿਤਾ ਅਤੇ ਆਸ ਪਾਸ ਦੇ ਕਸਬਿਆਂ ਵਿਖੇ ਸਿੱਖ ਸੰਗਤਾਂ ਵੱਲੋ ਪੂਰਨ ਤੌਰ ਤੇ ਹਮਾਇਤ ਦੇ ਕੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਹੋਣ ਤੇ ਰੋਸ ਪ੍ਰਗਟ ਕੀਤਾ ਗਿਆ।ਦਮਦਮੀ ਟਕਸਾਲ ਦੇ ਸਿੰਘਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਚੌਂਕ ਮਹਿਤਾ ਦੇ ਚੌਕ ਵਿਚ ਧਰਨਾ ਲਗਾ ਕੇ ਪੂਰਾ ਦਿਨ ਪੂਰਨ ਤੌਰ ਬਜਾਰ ਬੰਦ ਰੱਖਿਆ ਗਿਆ।ਪੰਜਾਬ ਬੰਦ ਦੰਰਾਨ ਆਵਾਜਾਈ ਬੁਰੀ ਤਰਾ੍ਹਂ ਪ੍ਰਭਾਵਿਤ ਹੋਈ।ਥਾਣਾ ਮਹਿਤਾ ਦੇ ਐਸ.ਐਚ.ਓ ਅਮਨਦੀਪ ਸਿੰਘ ਦੀ ਅਗਵਾਈ ਵਿਚ ਭਾਰੀ ਪੁਲਿਸ ਫੋਰਸ ਇਲਾਕੇ ਵਿਚ ਪੂਰਾ ਦਿਨ ਤਾਇਨਾਤ ਰਹੀ।ਪੁਲਿਸ ਨੇ ਜਦ ਜਾਮ ਹੋਈ ਟ੍ਰੈਫਿਕ ਆਸ ਪਾਸ ਦੀਆਂ ਚੋਰ ਸੜਕਾਂ ਰਾਹੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦਮਦਮੀ ਟਕਸਾਲ ਦੇ ਸਿੰਘਾਂ ਵੱਲੋ ਸੰਸਥਾ ਦੀਆਂ ਗੱਡੀਆਂ ਮੋੜਾਂ ‘ਤੇ ਖੜੀਆਂ ਕਰਕੇ ਚੋਰ ਰਸਤੇ ਵੀ ਬੰਦ ਕਰ ਦਿੱਤੇ ਗਏ।ਇਸ ਮੌਕੇ ਡੀਐਸਪੀ ਭਗਵੰਤ ਸਿੰਘ ਗਿੱਲ ਜੰਡਿਆਲਾ ਗੁਰੁੂ ਧਰਨੇ ‘ਚ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਸਥਿਤੀ ਸ਼ਾਂਤ ਰਹੀ।
ਪੰਜਾਬ ਬੰਦ ਸਬੰਧੀ ਜਦ ਸ਼੍ਰੌਮਣੀ ਕਮੇਟੀ ਮੈਂਬਰ ਅਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨਾ੍ਹਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਘਟਨਾ ਨੂੰ ਮੰਦਭਾਗੀ ਦੱਸਿਆ ਅਤੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ।ਉਨਾ੍ਹਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਦੋਸ਼ੀਆਂ ਦਾ ਪਤਾ ਦੇਣ ਵਾਲੇ ਨੂੰ ਇੱਕ ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
Punjab Post Daily Online Newspaper & Print Media
