Wednesday, April 29, 2026

ਗੋਲਡੀ ਵਲੋਂ ਆਯੋਜਿਤ ਦੁਸਹਿਰਾ ਮੇਲੇ ‘ਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਏਗੀ- ਉਪਕਾਰ ਸੰਧੂ

PPN1510201521

ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੁ)- ਵਿਧਾਨ ਸਭਾ ਹਲਕਾ ਦੱਖਣੀ ਦੇ ਸੀਨੀਅਰ ਅਕਾਲੀ ਆਗੂ ਸ੍ਰ: ਨਵਦੀਪ ਸਿੰਘ ਗੋਲਡੀ ਵਲੋਂ ਮਨਾਏ ਜਾ ਰਹੇ ਦੁਸਹਿਰਾ ਮੇਲਾ ਦੇ ਸਮਾਗਮ ਵਿੱਚ ਸ਼ਮੂਲੀਅਤ ਸਬੰਧੀ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੇਡਾ ਚੇਅਰਮੈਨ ਸ਼੍ਰ: ਉਪਕਾਰ ਸਿੰਘ ਸੰਧੂ ਵਲੋਂ ਸ਼੍ਰੌਮਣੀ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ ਅਤੇ ਕੌਂਸਲਰਾਂ ਦੀ ਅੱਜ ਆਯੋਜਿਤ ਇਕ ਮੀਟਿੰਗ ਦੌਰਾਨ ਸ੍ਰ: ਉਪਕਾਰ ਸਿੰਘ ਸੰਧੂ ਵੱਲੋਂ ਜਿਥੇ ਦੁਸਹਿਰਾ ਮੇਲਾ ਦੇ ਸਬੰਧ ਵਿੱਚ ਵੱਖ-ਵੱਖ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਉਥੇ ਹੀ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਮੂਹ ਅਹੁਦੇਦਾਰ ਆਪਣੇ-ਆਪਣੇ ਸਾਥੀਆਂ ਸਮੇਤ ਟੌਇਟਾ ਕਾਰ ਏਜੰਸੀ ਜੀ.ਟੀ. ਰੋਡ ਦੇ ਸਾਹਮਣੇ ਸਥਿਤ ਖੁੱਲੇ ਮੈਦਾਨ ਵਿੱਚ 22 ਅਕਤੂਬਰ ਨੁੰ ਆਯੌਜਿਤ ਕੀਤੇ ਜਾ ਰਹੇ ਦੁਸਹਿਰਾ ਸਮਾਗਮ ਵਿੱਚ ਵੱਧ ਚੜ੍ਹ ਕੇ ਭਾਗ ਲੈਣਗੇ। ਇਸ ਮੀਟਿੰਗ ਵਿੱਚ ਕੌਂਸਲਰ ਗਰੁੱੱਪ ਲੀਡਰ ਸ. ਸੁਰਿੰਦਰ ਸਿੰਘ ਸੁਲਤਾਨਵਿੰਡ, ਸ਼ਮਸ਼ੇਰ ਸਿੰਘ ਸ਼ੇਰਾ, ਗੁਰਪ੍ਰਤਾਪ ਸਿੰਘ ਟਿੱਕਾ, ਮਲਕੀਅਤ ਸਿੰਘ ਵੱਲਾ, ਮਹਾਬੀਰ ਸਿੰਘ, ਮੁਖਤਾਰ ਸਿੰਘ ਖਾਲਸਾ, ਰਾਣਾ ਪਲਵਿੰਦਰ ਸਿੰਘ, ਰਛਪਾਲ ਸਿੰਘ ਬੱਬੂ, ਭੁਪਿੰਦਰ ਸਿੰਘ ਰਾਹੀ, ਅਮਰੀਕ ਸਿੰਘ ਲਾਲੀ, ਅਮਰਬੀਰ ਸਿੰਘ ਢੋਟ, ਪਵਨ ਕੁਮਾਰ ਪੰਮਾ, ਉਮ ਪ੍ਰਕਾਸ਼ ਗੱਬਰ, ਨਿਰਭੈਅ ਸਿੰਘ ਫੌਜੀ, ਜਸਕੀਰਤ ਸਿੰਘ ਸੁਲਤਾਨਵਿੰਡ, ਪ੍ਰਿਤਪਾਲ ਸਿੰਘ ਲਾਲੀ ਕੇਬਲ, ਮਨਮੋਹਨ ਸਿੰਘ ਟੀਟੂ, ਅਮਰਜੀਤ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਮਿੰਟੂ, ਦਿਲਬਾਗ ਸਿੰਘ, ਲਾਲ ਸਿੰਘ, ਹਰਵਿੰਦਰ ਸਿੰਘ ਸੰਧੂ, ਬਲਬੀਰਪਾਲ ਜੁਗਨੂੰ, ਗਗਨਦੀਪ ਸਿੰਘ, ਭਰਪੂਰ ਸਿੰਘ ਠੇਕੇਦਾਰ, ਟਹਿਲ ਸਿੰਘ, ਮਨਜੀਤ ਸਿੰਘ ਮੰਜਿਲ, ਗੁਰਮੇਜ ਸਿੰਘ ਹਰੀਪੁਰਾ, ਜਤਿੰਦਰ ਸਿੰਘ ਭੱਲਾ, ਅਵਤਾਰ ਸਿੰਘ ਮਾਨ, ਬਖਸ਼ੀਸ਼ ਸਿੰਘ ਸਾਂਘਾ ਸਮੇਤ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply