Tuesday, April 7, 2026

 ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਨਹੀ, ਹੁਣ ਤਾਂ ਬਾਦਲ ਦੇ ਪੰਥ ਨੂੰ ਖਤਰਾ ਹੈ- ਭਾਈ ਮਨਾਵਾਂ

PPN1710201525

ਪੱਟੀ, 17 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਕੈਰੋਂ ਪਿੰਡ ਸੜਕ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ਼ ਵਜੋਂ ਸਿੱਖ ਸੰਗਤਾਂ ਵਲੋਂ ਰਸਤਾ ਰੋਕ ਕੇ ਸ਼ਰੁਤਮਈ ਧਰਨਾ ਦਿਤਾ ਗਿਆ।ਇਸ ਧਰਨੇ ਨੂੰ ਸਬੰਧੋਨ ਕਰਦਿਆਂ ਭਾਈ ਸਤਨਾਮ ਸਿੰਘ ਮਨਾਵਾਂ ਨੇ ਕਿਹਾ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਖਤਰਾ ਨਹੀ ਹੈ, ਹੁਣ ਤਾਂ ਬਾਦਲ ਦੇ ਪੰਥ ਨੂੰ ਖਤਰਾ ਹੈ।ਜਿਸ ਤਰ੍ਹਾਂ ਬਾਦਲ ਦੀ ਝੁੰਡਲੀ ਨੇ ਪੰਜਾਬ ਦਾ ਘਾਣ ਕੀਤਾ ਹੈ, ਉਸ ਦਾ ਪਾਈ ਪਾਈ ਦਾ ਹਿਸਾਬ ਲੈਣ ਦਾ ਮੌਕਾ ਆ ਗਿਆ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਕਿਹਾ ਕਿ ਨੰਬਰਦਾਰੀਆਂ, ਸਰਪੰਚੀਆਂ ਮਗਰ ਨਾ ਭਜੋ, ਇਹ ਤੁਹਾਨੂੰ ਇਹੋ ਜਿਹੀਆਂ ਨੰਬਰਦਾਰੀਆਂ ਦੇ ਕੇ ਖਰੀਦ ਲੈਦੇ ਹਨ ਤੇ ਅੱਜ ਹਾਲਤ ਇਸ ਸਭ ਦੇ ਉਲਟ ਹਨ, ਕਿਥੇ ਨੇ ਪੰਥ ਦੇ ਨੰਬਰਦਾਰ, ਸਰਪੰਚ ਤੇ ਜੱਥੇਦਾਰ, ਸਭ ਡਰਦੇ ਰੂਪੋਸ਼ ਹੋ ਗਏ ਹਨ।ਇਨ੍ਹਾਂ ਲੀਡਰਾਂ ਦੇ ਪਿੱਠਲੱਗੂ ਜੋ 10-10 ਗੰਨਮੈਨਾਂ ਨਾਲ ਘੁਮੰਦੇ ਸਨ, ਕਿੱਥੇ ਗਏ ਨੇ?ਆਉਣ ਸੰਗਤ ਦੇ ਦਰਬਾਰ ਵਿੱਚ ‘ਤੇ ਦੱਸਣ ਸਰਕਾਰ ਨੇ ਸੌਦਾ ਸਾਧ ਨੂੰ ਕਿੁੳਂ ਸਿੱਖ ਪੰਥ ਦਾ ਘਾਣ ਕਰਨ ਦੀ ਖੁੱਲ ਦਿੱਤੀ।ਧਰਨੇ ਕਾਰਨ ਬੱਸਾਂ ਤੇ ਰੇਲ ਗੱਡੀ ਵੀ ਪੱਟੀ ਅੰਮ੍ਰਿਤਸਰ- ਖੇਮਕਰਨ ਰੂਟ ਬੰਦ ਰਹੀਆਂ।ਇਹ ਧਰਨਾ ਕੈਰੋਂ, ਜੰਡੋਕੇ, ਜੌੜਾ, ਕੰਡਿਆਲਾ ਤੇ ਆਸ ਪਾਸ ਦੇ ਪਿੰਡਾਂ ਦੀ ਸੰਗਤਾਂ ਵਲੋ ਅੱਜ ਸਵੇਰੇ 7 ਵਜੇ ਤੋ ਸੂਰ ਹੋਇਆ ਜੋ ਕਿ ਅਣਮਿੱਥੇ ਸਮੇਂ ਲਈ ਹੋਵੇਗਾ।ਇਸ ਧਰਨੇ ਵਿਚ ਬਾਬਾ ਸੁਰਜੀਤ ਸਿੰਘ, ਬਾਬਾ ਕੁਲਵੰਤ ਸਿੰਘ, ਦਿਲਬਾਗ ਸਿੰਘ, ਗੁਰਤੇਜ ਸਿੰਘ, ਬਾਬਾ ਸ਼ੀਸਾ ਸਿੰਘ, ਸਤਨਾਮ ਸਿੰਘ, ਅੰਗਰੇਜ ਸਿੰਘ, ਸਰਪੰਚ ਸੁਖਦੇਵ ਸਿੰਘ, ਗੁਰਵੈਲ ਸਿੰਘ, ਹਾਕਮ ਸਿੰਘ ਤੇ ਹੋਰ ਸਿੱਖ ਜੱਥੇਬੰਦੀਆਂ ਦੇ ਆਗੂ, ਪਿੰਡ ਵਾਸੀ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply