Saturday, June 20, 2026

ਅਣਪਛਾਤੇ ਨੌਜਵਾਨ ਦੀ ਲਾਸ਼ ਰੋਹੀ ਵਾਲੇ ਪੁਲ ਤੋਂ ਮਿਲੀ

PPN1710201526ਪੱਟੀ, 17 ਅਕਤੂਬਰ (ਰਣਜੀਤ ਸਿਘ ਮਾਹਲਾ, ਅਵਤਾਰ ਸਿਘ ਢਿੱਲੋ) – ਪੱਟੀ ਸ਼ਹਿਰ ਦੇ ਰੋਹੀ ਵਾਲੇ ਪੁੱਲ ਨਜਦੀਕ ਤੋਂ ਅਣਪਛਾਤੇ ਨੌਜਵਾਨ ਦੀ ਭੇਦਭਰੀ ਭਰੀ ਹਾਲਤ ਵਿੱਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦੇਂਦਿਆਂ ਪੁਲੀਸ ਥਾਣਾ ਪੱਟੀ ਦੇ ਏ.ਐਸ.ਆਈ ਮਨਮੋਹਨ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਅੱਜ ਤੜਕਸਾਰ ਕਿਸੇ ਰਾਹਗੀਰ ਨੇ ਪੁਲੀਸ ਨੂੰ ਸੂਚਿਤ ਕੀਤਾ ਕਿ ਇੱਕ ਨੌਜਵਾਨ ਦੀ ਲਾਸ਼ ਜਿਸ ਦੀ ਉਮਰ ਲਗਭਗ 25 ਤੋਂ 30 ਸਾਲ ਦੇ ਕਰੀਬ ਹੈ, ਪਰੇਮ ਨਗਰ ਦੇ ਨਜਦੀਕ ਰੋਹੀ ਕੋਲ ਪਈ ਹੈ।ਇਹ ਸੂਚਨਾ ਮਿਲਣ ‘ਤੇ ਪੱਟੀ ਪੁਲੀਸ ਵਲੋਂ ਕਾਰਵਾਈ ਕਰਦਿਆਂ ਉਸਦੀ ਲਾਸ਼ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਲਿਆ ਕੇ ਉਸ ਦੀ ਪਹਿਚਾਣ ਕਰਵਾਈ ਜਾ ਰਹੀ ਹੈ ਪਰ ਅਜੇ ਤੱਕ ਉਸਦੀ ਪਹਿਚਾਣ ਨਹੀਂ ਹੋ ਸਕੀ।ਇਸ ਸਬੰਧੀ ਤਫਤੀਸ਼ ਜਾਰੀ ਹੈ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।ਇਸ ਲਈ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਫਿਲਹਾਲ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply