ਪਠਾਨਕੋਟ, 20 ਅਕਤੂਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪੈਨਸ਼ਨ ਸਕੀਮਾਂ ਤਹਿਤ ਜ਼ਿਲ੍ਹਾ ਪਠਾਨਕੋਟ ਦੇ 36240 ਲਾਭਪਾਤਰੀਆਂ ਨੂੰ ਜੁਲਾਈ, 2015 ਦੀ ਪੈਨਸ਼ਨ ਰਾਸ਼ੀ ਦੇਣ ਲਈ 90 ਲੱਖ 64 ਹਜਾਰ ਰੁਪਏ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਪਠਾਨਕੋਟ ਨੂੰ ਪ੍ਰਾਪਤ ਹੋ ਗਏ ਹਨ ਅਤੇ ਇਹ ਰਾਸ਼ੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇੰਨ੍ਹਾਂ ਲਾਭਪਾਤਰੀਆਂ ਵਿੱਚ ਬੁਢਾਪਾ ਪੈਨਸ਼ਨ ਦੇ 23464 ਲਾਭਪਾਤਰੀ, ਵਿਧਵਾ ਪੈਨਸ਼ਨ ਦੇ 6816 ਲਾਭਪਾਤਰੀ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ ਦੇ 2890 ਲਾਭਪਾਤਰੀ ਅਤੇ ਅਪੰਗ ਵਿਅਕਤੀਆਂ ਦੀ ਪੈਨਸ਼ਨ ਸਕੀਮ ਦੇ 3070 ਲਾਭਪਾਤਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬੁਢਾਪਾ ਪਨੈਸ਼ਨ ਦੇ ਲਾਭਪਾਤਰੀਆਂ ਨੂੰ 58 ਲੱਖ 91 ਹਜ਼ਾਰ 250, ਵਿਧਵਾ ਪੈਨਸ਼ਨ ਦੇ ਲਾਭਪਾਤਰੀਆਂ ਨੂੰ 17 ਲੱਖ 59 ਹਜਾਰ 500, ਆਸ਼ਰਿਤ ਬੱਚਿਆਂ ਨੂੰ 8 ਲੱਖ 64 ਹਜਾਰ 500 ਅਤੇ ਅਪੰਗ ਵਿਅਕਤੀਆਂ ਨੂੰ 5 ਲੱਖ 48 ਹਜ਼ਾਰ 750 ਰੁਪਏ ਦੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਪਠਾਨਕੋਟ ਵੱਲੋਂ 348 ਸੀਨੀਅਰ ਸਿਟੀਜ਼ਨ ਅਤੇ 200 ਅੰਗਹੀਣ ਵਿਅਕਤੀਆਂ ਦੇ ਸ਼ਨਾਖਤੀ ਕਾਰਡ ਬਣਾਏ ਗਏ ਹਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media