ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ ਸੱਗੂ) ਸਥਾਨਕ ਚਾਟੀਵਿੰਡ ਚੌਕ ਨੇੜੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਨਵੇਂ ਬਣਾਏ ਜਾ ਰਹੇ ‘ਦਰਵਾਜਾ ਰਾਮਗੜ੍ਹੀਆ’ ਦਾ ਜੋ ਕੰਮ ਰਾਮਗੜ੍ਹੀਆ ਬਰਾਦਰੀ ਦੇ ਉਘੇ ਆਗੂ ਤੇ ਵਿਸ਼ਕਰਮਾ ਵੈਲਫੇਅਰ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਸz. ਓਂਕਾਰ ਸਿੰਘ ਸੰਧੂ ਦੇ 21 ਜੂਨ, 2015 ਨੂੰ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਰੁਕ ਗਿਆ ਸੀ, ਹੁਣ ਸੰਧੂ ਸਾਹਿਬ ਦੇ ਸਪੁੱਤਰ ਸ. ਖ਼ੁਸ਼ਵਿੰਦਰ ਸਿੰਘ ਸੰਧੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਆਪਣੇ ਸਿਰ ਲਿਆ ਹੈ।ਇਸ ਸਬੰਧੀ ਰਾਮਗੜੀਆ ਗੇਟ ਨੇੜੇ ਵੱਖ ਵੱਖ ਰਾਮਗੜੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਇੱਕ ਇਕੱਠ ਕੀਤਾ ਗਿਆ।ਇਸ ਮੌਕੇ ਸ. ਖ਼ੁਸ਼ਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਹ ਅਪਣੇ ਪਿਤਾ ਜੀ ਵਲੋਂ ਅਰੰਭੇ ਇਸ ਕਾਰਜ਼ ਨੂੰ ਜਲਦ ਮੁਕੰਮਲ ਕਰਨ ਦਾ ਹਰ ਸੰਭਵ ਉਪਰਾਲਾ ਕਰਨਗੇ।ਉਨਾਂ ਨੇ ਪੂਰੇ ਸਿੱਖ ਜਗਤ ਅਤੇ ਹੋਰ ਮਾਈ ਭਾਈ ਪਾਸੋਂ ਸਹਿਯੋਗ ਦੀ ਉਮੀਦ ਵੀ ਜਤਾਈ।ਉਨਾਂ ਕਿਹਾ ਕਿ ਇਸ ਇਤਿਹਾਸਕ ਕਾਰਜ ਨੇਪਰੇ ਚਾੜਣ ਲਈ ਲੋੜੀਂਦੇ ਡਿਜ਼ਾਈਨ ਅਤੇ ਨਕਸ਼ੇ ਤਿਆਰ ਕਰਵਾ ਲਏ ਹਨ, ਜਿਸ ਵਿੱਚ ਆਰਟਿਸਟ ਸੁਮਿਤ ਦੂਆ ਅਤੇ ਸ. ਰਜਿੰਦਰ ਸਿੰਘ ਭੁੱਲਰ ਨੇ ਭਰਪੂਰ ਸਹਿਯੋਗ ਦਿੱਤਾ ਹੈ।
ਇਸ ਮੌਕੇ ਵਿਚ ਸ. ਮਨਜੀਤ ਸਿੰਘ ਮੰਜ਼ਿਲ, ਲਖਬੀਰ ਸਿੰਘ ਵਿਰਦੀ, ਭਗਵੰਤ ਸਿੰਘ, ਜਗਜੀਤ ਸਿੰਘ, ਪਿਆਰਾ ਸਿੰਘ ਮਠਾਰੂ, ਗਿਆਨ ਸਿੰਘ ਬਮਰਾਹ, ਬਜਰੰਗ ਬਹਾਦਰ ਸਿੰਘ ਬਿੱਲਾ, ਕੁਲਵੰਤ ਸਿੰਘ ਸੰਧੂ (ਬਟਾਲਾ), ਜਸਵਿੰਦਰ ਸਿੰਘ ਪ੍ਰਿੰਟ-ਓ-ਕਰਾਫ਼ਟ, ਹਰਪਾਲ ਸਿੰਘ ਬੰਮਰਾਹ,ਅਤੇ ਪ੍ਰੋ. ਜ. ਸ. ਜੋਗੀ, ਸ. ਜਗਜੀਤ ਸਿੰਘ ਅਤੇ ਅਮਰ ਸਿੰਘ, ਭਗਵੰਤ ਸਿੰਘ, ਦਲਜੀਤ ਸਿੰਘ, ਤਰਲੋਕ ਸਿੰਘ, ਧਰਮ ਪਾਲ ਸਿੰਘ, ਤਰਸੇਮ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਮੌਜੂਦ ਸਨ ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media