Tuesday, July 28, 2026

ਸਰਸ ਮੇਲੇ ਦੀਆਂ ਤਿਆਰੀਆਂ ਸਬੰਧੀ ਬੈਠਕ – ਲੋਕਾਂ ਨੂੰ ਸ਼ਾਮਲ ਹੋਣ ਲਈ ਕੀਤੀ ਅਪੀਲ

PPN211021504
ਹੁਸ਼ਿਆਰਪੁਰ, 21 ਅਕਤੂਬਰ (ਸਤਵਿੰਦਰ ਸਿੰਘ)  ਆਊਟਡੋਰ ਸਟੇਡੀਅਮ ਵਿਖੇ 24 ਅਕਤੂਬਰ ਤੋਂ 4 ਨਵੰਬਰ ਤੱਕ ਹੋਣ ਵਾਲੇ ਸਰਸ ਮੇਲੇ ਦੀ ਤਿਆਰੀਆਂ ਨੂੰ ਲੈ ਕੇ ਇੱਕ ਬੈਠਕ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਰਬਜੋਤ ਸਿੰਘ ਸਾਬੀ ਦੀ ਪ੍ਰਧਾਨਗੀ ਹੇਠ ਹੋਈ।ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਵਿਸ਼ੇਸ਼ ਤੌਰ ਦੇ ਸ਼ਾਮਿਲ ਹੋਏ। ਬੈਠਕ ਨੂੰ ਸੰਬੋਧਨ ਕਰਦੇ ਹੋਏੇ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਸ ਮੇਲੇ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਕਾਰੀਗਰ ਅਤੇ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰ ਆਪਣੀਆਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ, ਕਲਾਕ੍ਰਿਤੀਆਂ ਦੀ ਨੁਮਾਇਸ਼ ਅਤੇ ਵਿਕਰੀ ਲਈ ਆਉਣਗੇ।ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਪੁਖਤਾ ਪ੍ਰੰੰਬਧ ਕੀਤੇ ਜਾ ਰਹੇ ਹਨ। ਉਨਾ ਨੇ ਬੈਠਕ ਵਿੱਚ ਮੌਜੂਦ ਬੀ. ਡੀ. ਓ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋੇਏ ਕਿਹਾ ਕਿ ਉਹ ਪਿੰਡਾਂ ਵਿਚ ਵੀ ਨੋਜਵਾਨਾਂ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣ ਲਈ ਪ੍ਰਰਿਤ ਕਰਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਾਰੀ ਸੰਖਿਆ ਵਿੱਚ ਸਰਸ ਮੇਲੇ ਵਿੱਚ ਸ਼ਾਮਿਲ ਹੋ ਕੇ ਮੇਲੇ ਦੀ ਰੋਣਕ ਨੂੰ ਵਧਾਉਣ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਨੇ ਕਿਹਾ ਕਿ ਇਸ ਵੱਡੇ ਪੱਧਰ ‘ਤੇ ਹੋਣ ਵਾਲੇ ਮੇਲੇ ਨੂੰ ਵੇਖਣ ਅਤੇ ਵਸਤਾਂ ਦੀ ਖਰੀਦ ਕਰਨ ਲਈ ਹਰ ਰੋਜ਼ ਭਾਰੀ ਸੰਖਿਆ ਵਿੱਚ ਲੋਕਾਂ ਦੇ ਆਉਣ ਦਾ ਅਨੁਮਾਨ ਹੈ।ਮੇਲੇ ਵਿੱਚ 200 ਤੋਂ 250 ਸਟਾਲ ਵੀ ਲਗਾਏ ਜਾਣਗੇ।ਉਨ੍ਹਾਂ ਨੇ ਕਿਹਾ ਕਿ ਮੇਲੇ ਦੇ ਪ੍ਰਬੰਧਾਂ ਦੇ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆ ਹਨ। ਲੋਕਾਂ ਦੇ ਲਈ ਸਫਾਈ, ਪਾਣੀ ਦਾ ਯੋਗ ਪ੍ਰਬੰਧ, ਕਾਰੀਗਰਾਂ ਅਤੇ ਕਲਾਕਰਾਂ ਦੇ ਠਹਿਰਣ, ਵੀ ਵੀ ਆਈ. ਪੀ ਦਾ ਸਵਾਗਤ, ਕਲਚਰਲ ਆਈਟਮ, ਸਟਾਲਾਂ ਦੀ ਅਲਾਟਮੈਂਟ, ਝੂਲੇ ਲਗਾਉਣ, ਟਿਕਟਾਂ ਜਾਰੀ ਤੇ ਰਾਸ਼ੀ ਇਕੱਠੀ ਕਰਨ, ਖਾਣੇ ਦੇ ਸਟਾਲਾਂ ਅਤੇ ਟਾਈਲਟਸ ਦੇ ਪ੍ਰਬੰਧ ਕਰਨ ਦੇ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਦੋਆਬਾ ਖੇਤਰ ਵਿੱਚ ਇਹ ਮੇਲਾ ਪਹਿਲੀ ਵਾਰ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਇਹ ਮੇਲਾ ਪੰਜਾਬ ਵਿੱਚ ਪਟਿਆਲਾ, ਬਠਿੰਡਾ, ਸੰਗਰੂਰ ਅਤੇ ਲੁਧਿਆਣਾ ਵਿਖੇ ਆਯੋਜਿਤ ਹੋ ਚੁੱਕਾ ਹੈ।ਮੁਲਕ ਦੇ ਜਿਸ ਹਿੱਸੇ ਵਿੱਚ ਵੀ ਇਹ ਮੇਲਾ ਆਯੋਜਿਤ ਹੋਇਆ ਹੈ, ਉਥੇ ਲੋਕਾਂ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਹੁਸ਼ਿਆਰਪੁਰ ਵਿਖੇ ਲਗਣ ਵਾਲੇ ਇਸ ਮੇਲੇ ਨੂੰ ਵੱਡੀ ਗਿਣਤੀ ਵਿੱਚ ਲੋਕ ਰੋਜ਼ਾਨਾ ਵੇਖਣ ਆਉਣਗੇ। ਇਸ ਮੌਕੇ ਤੇ ਵਾਈਸ ਚੇਅਰਮੈਨ ਜਿਲ੍ਹਾ ਪੀ੍ਰਸ਼ਦ ਚੰਦਰਕਾਂਤਾ ਦੱਤਾ, ਬੀ. ਡੀ. ਓ 1 ਕੁਲਦੀਪ ਕੌਰ, ਬੀ ਡੀ ਓ-2 ਸੁਖਦੇਵ ਸਿੰਘ, ਬੀ ਡੀ ਓ ਭੁੰਗਾ ਦਵਿੰਦਰ ਸਿੰਘ, ਬੀ ਡੀ ਓ ਗੰੜਸ਼ਕਰ ਸਰਬਜੀਤ ਸਿੰਘ, ਚੇਅਰਮੈਨ ਬਲਾਕ ਸੰਮਤੀ-1 ਬੀਬੀ ਚਰਨਜੀਤ ਕੌਰ, ਚੇਅਰਮੈਨ ਬਲਾਕ ਸੰਮਤੀ ਭੁੰਗਾ ਹਰਬੰਸ ਸਿੰਘ, ਚੇਅਰਪਰਸਨ ਤਲਵਾੜਾ ਜਾਨ ਬੀਬੀ, ਹਰਦੇਵ ਸਿੰੰਘ ਕੋਠੇਜੱਟਾਂ ਅਤੇ ਭਾਰਤ ਭੂੁਸ਼ਣ ਸਰਮਾਂ ਸਮੇਤ ਸਾਰੇ ਸਬੰਧਤ ਅਧਿਕਾਰੀ ਮੌਜੂਦ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply