ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ

ਅੰਮ੍ਰਿਤਸਰ, 21 ਅਕਤੂਬਰ (ਗੁਰਚਰਨ ਸਿੰਘ) – ਪਿਛਲੇ ਦਿਨੀ ਪਿੰਡ ਬਰਗਾੜੀ ਜ਼ਿਲਾ ਫਰੀਦਕੋਟ, ਪਿੰਡ ਨਾਜੂਸ਼ਾਹ ਮਿਸ਼ਰੀ ਜ਼ਿਲਾ ਫਿਰਜੋਪੁਰ ਤੇ ਪਿੰਡ ਬਾਠ ਜ਼ਿਲਾ ਤਰਨਤਾਰਨ ਸਮੇਤ ਹੋਰ ਪਿੰਡਾਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੇ ਰੋਸ ਵਜੌ ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋ ਚੌਕ ਚਾਟੀਵਿੰਡ ਤੋਂ ਸੁਲਤਾਨਵਿੰਡ ਚੋਕ ਤੋ ਹੁੰਦਿਆਂ ਗੁਰਦੁਆਰਾ ਸ਼ਹੀਦ ਗੰਜ਼ ਬਾਬਾ ਦੀਪ ਸਿੰਘ ਤੱਕ ਸਾਤਿਨਾਮ ਵਾਹਿਗੁਰੂ ਸਿਮਰਨ ਦਾ ਜਾਪ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ।ਜਿਸ ਵਿੱਚ ਸੰਗਤਾਂ ਵੱਲੋ ਭਰਵਾਂ ਸਹਿਯੋਗ ਦਿੱਤਾ ਗਿਆ। ਇਸ ਸਮੇਂ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਸ਼੍ਰ. ਬਲਜਿੰਦਰ ਸਿੰਘ ਟਿੰਕੂ ਨੇ ਕਿਹਾ ਕਿ ਪੰਜਾਬ ਵਾਸੀ ਇਸ ਦੁੱਖ ਦੀ ਘੜੀ ਆਪਸੀ ਭਾਈਚਾਰਾ ਬਣਾਈ ਰੱਖਣ ਅਤੇ ਸਰਕਾਰ ਨੂੰ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਸਜਾ ਦੇਣ ਦੀ ਅਪੀਲ ਕੀਤੀ ।
ਇਸ ਮੌਕੇ ਹਰਮਿੰਦਰ ਸਿੰਘ ਭਾਟੀਆ, ਸਿਮਰਦੀਪ ਸਿੰਘ, ਅਮਰਿੰਦਰ ਸਿੰਘ ਬੰਟੀ, ਗੁਰਮੀਤ ਸਿੰਘ, ਬਲਰਾਜ ਸਿੰਘ, ਗੁਰਦੇਵ ਸਿੰਘ, ਰੂਬਲ ਸਿੰਘ, ਜਸਮੀਤ ਸਿੰਘ, ਰੋਬੀਨ ਗੰਭੀਰ, ਭੁਪਿਦਰ ਸਿੰਘ, ਕੁਲਵਿੰਦਰ ਸਿੰਘ, ਹਰਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਸੁਖਮੀਤ ਸਿੰਘ, ਹਨੀ ਅਰੋੜਾ, ਮੰਨੂ ਡੇਅਰੀ ਵਾਲੇ, ਸਾਹਿਬ ਕੁਮਾਰ,ਅਕਾਸ਼ ਕੁਮਾਰ, ਗੁਰਵੰਤ ਸਿੰਘ ਢੋਟ, ਸੋਨੂ ਖਾਲਸਾ, ਹਰਜਿੰਦਰ ਸਿੰਘ ਅਤੇ ਹੋਰ ਵੀ ਮੈਂਬਰ ਸ਼ਾਮਿਲ ਸਨ।
Punjab Post Daily Online Newspaper & Print Media