Monday, April 13, 2026

ਪੰਜਗਰਾਈਆ ਸਕੂਲ ਵਿਖੇ ਜਲ ਸਰੋਤਾਂ ਦੀ ਸੰਭਾਲ ਪ੍ਰਤੀ ਬੱਚਿਆਂ ਨੂੰ ਕੀਤਾ ਜਾਗਰੂਕ

PPN2410201501

ਬਟਾਲਾ, 24 ਅਕਤੂਬਰ (ਨਰਿੰਦਰ ਸਿੰਘ ਬਰਨਾਲ)- ਡਾਇਰੈਕਟਰ ਜਨਰਲ ਸਕੂਲਜ਼ ਤੇ ਜਿਲ੍ਹਾਂ ਸਾਂਇੰਸ ਸੁਪਰਵਾਈਜ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦਫਤਰ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਰਕਾਰੀ ਹਾਈ ਸਕੂਲ ਪੰਜਗਰਾਈਆਂ ਵਿਖੇ ਮੁਖ ਅਧਿਆਪਕ ਨਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਲਸਰੋਤਾਂ ਦੀ ਸਾਂਭ ਸੰਭਾਲ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਜਲ ਸਰੋਤਾਂ ਦੀ ਸੰਭਾਂਲ ਸਬੰਧੀ ਕਰਵਾਏ ਮੁਕਾਬਲੇ ਦੌਰਾਨ ਪਰਮਜੀਤ ਸਿੰਘ ਚੀਮਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਜਲ ਸਰੋਤਾਂ ਦੀ ਵਰਤੋ ਸੰਜਮ ਨਾਲ ਕਰਨੀ ਚਾਹੀਦੀ ਹੈ, ਜੇਕਰ ਜਲ ਸਰੋਤਾਂ ਦੀ ਕਮੀ ਆਈ ਤਾ ਮਨੂੰਖ ਦਾ ਸੰਸਾਰ ਤੇ ਜਿਊਣਾ ਮੁਸਕਿਲ ਹੋ ਜਾਵੇਗਾ। ਸਾਂਇੰਸ ਵਿਸੇ ਨਾਲ ਸਬੰਧਿਤ ਜਲ ਸਰੋਤਾਂ ਦੀ ਸਾਂਭ ਸੰਭਾਲ ਵਿਖੇ ਇੱਕ ਚਾਰਟ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਆਰਟ ਐਂਡ ਕਰਾਫਟ ਅਧਿਆਪਕਾ ਜਸਬੀਰ ਕੌਰ ਵੱਲੋਂ ਕਰਵਾਏ ਪੇਟਿੰਗ ਵਿਚ ਵਿਦਿਆਰਥੀਆਂ ਨੂੰ ਡਰਾਇੰਗ ਵਿਸੇ ਨਾਲ ਸਬੰਧਤ ਸਮੱਗਰੀ ਵੰਡੀ ਗਈ। ਇਸ ਸਮੱਗਰੀ ਵਿਚ ਪੈੱਨ, ਪੈਨਸਿਲਾਂ, ਚਾਰਟ ਆਦਿ ਸਾਮਲ ਸਨ। ਚਾਰਟ ਮੇਕਿੰਗ ਮੁਕਾਬਲੇ ਵੱਖ ਵੱਖ ਪੁਜੀਸਨਾ ਤੇ ਆਏ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।ਇਸ ਮੌਕੇ ਨਰਿੰਦਰ ਸਿੰਘ ਮੁਖ ਅਧਿਆਪਕ ਤੋ ਇਲਾਵਾ ਪਰਮਜੀਤ ਸਿੰਘ ਚੀਮਾਂ, ਵਿਨੋਧ ਕੁਮਾਰ ਮੈਥ ਮਾਸਟਰ, ਅਨਿਲ ਵਰਮਾ, ਰਵਿੰਦਰ ਪਾਲਸਿੰਘ,ਰਾਜੀਵ ਕੁਮਾਰ, ਤਰਲੋਕ ਸਿੰਘ ਨਾਥਪੁਰ ਭੰਗੜਾ ਕੋਚ,ਸਿਮਰਨਜੀਤ ਕੌਰ,ਮਨਜੀਤ ਕੌਰ,ਸੰਤੋਸ਼ ਕੁਮਾਰੀ,ਰਜਵਿੰਦਰ ਕੌਰ,ਜਤਿੰਦਰ ਕੌਰ,ਕੁਸਮ ਲਤਾ,ਰਣਜੀਤ ਕੌਰ,ਹਰਪ੍ਰੀਤ ਸਿੰਘ ਕੰਪਿਊਟਰ ਅਧਿਆਪਕ ਹਾਜ਼ਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply