Monday, April 13, 2026

ਕੰਨਿਆਂ ਸਕੂਲ ਬਟਾਲਾ ਦੀਆਂ ਤਿੰਨ ਲੜਕੀਆਂ ਦੀ ਅੰਤਰ ਜਿਲ੍ਹਾ ਮੁਕਾਬਲਿਆਂ ਲਈ ਚੋਣ

PPN2410201502

ਬਟਾਲਾ, 24 ਅਕਤੂਬਰ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਤੇ ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸ੍ਰੀ ਅਨਿਲ ਸਰਮਾ, ਜਨਰਲ ਸਕੱਤਰ ਪਰਮਿੰਦਰ ਸਿੰਘ ਵੱਲੋ ਅੰਡਰ 19 ਵਰਗ ਦੇ ਵਾਲੀਬਾਲ ਮੁਕਾਬਲੇ ਕਰਵਾਏ, ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸਕੂਲ ਧਰਮਪੁ[ਰਾ ਬਟਾਲਾ ਦੀ ਲੜਕੀਆਂ ਦੀ ਟੀਮ ਨੇ ਜਿਲ੍ਹੈ ਵਿਚੋ ਦੂਸਰਾ ਸਥਾਨ ਪ੍ਰਾਪਤ ਕੀਤਾ। ਡੀ ਪੀ ਈ ਸ੍ਰੀ ਅਸੋਕ ਕੁਮਾਰ ਵੱਲੋਂ ਤਿਆਰ ਕਰਵਾਈ ਗਈ ਟੀਮ ਦੀਆਂ ਤਿੰਨ ਲੜਕੀਆਂ ਪ੍ਰਭਜੋਤ ਕੌਰ, ਪ੍ਰਭਦੀਪ ਕੌਰ ਤੇ ਹਰਿੰਦਰ ਕੌਰ ਦੀ ਚੋਣ ਸਟੇਟ ਪੱਧਰ ਕਰਵਾਏ ਜਾ ਰਹੇ ਵਾਲੀਬਾਲ ਦੇ ਮੁਕਾਬਲਿਆਂ ਵਾਸਤੇ ਕੀਤੀ ਗਈ ਹੈ। ਜਿਲ੍ਹੇ ਵਿੱਚੋ ਦੂਸਰੇ ਨੰਬਰ ਤੇ ਆਉਣ ਕਰਕੇ ਸਮੁਚੀ ਟੀਮ ਤੇ ਅਧਿਆਪਕਾਂ ਨੂੰ ਸਕੂਲ ਪ੍ਰਿੰਸੀਪਲ ਸ੍ਰੀ ਮਤੀ ਇੰਦਰਜੀਤ ਵਾਲੀਆ ਨੇ ਵਧਾਈ ਦਿਤੀ ਤੇ ਸਕੂਲ ਵਿਚ ਸਵਾਗਤ ਕੀਤਾ। ਇਸ ਮੌਕੇ ਹਾਜ਼ਰ ਅਧਿਆਪਕਾਂ ਵਿਚ ਹਰਪ੍ਰੀਤ ਸਿੰਘ , ਅਸੋਕ ਕੁਮਾਰ, ਨਿਸ਼ਾ ਗੁਪਤਾ,ਕਮਲੇਸ਼ ਕੌਰ ਆਦਿ ਅਧਿਆਪਕ ਹਾਜ਼ਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply