Thursday, July 16, 2026

ਰਿਟਾਇਡ ਏ.ਡੀ.ਐਮ ਦੇਵ ਰਾਜ ਸੋਫਤ ਦਾ ਅਚਾਨਕ ਹੋਇਆ ਦਿਹਾਂਤ

PPN2410201506

ਸੰਦੌੜ, 24 ਅਕਤੂਬਰ (ਹਰਮਿੰਦਰ ਸਿੰਘ ਭੱਟ)- ਵਿਦਿਅਕ ਸੰਸਥਾ ਗੁਰੂ ਹਰਿ ਰਾਇ ਮਾਡਲ ਹਾਈ ਸਕੂਲ ਝਨੇਰ ਅਤੇ ਵਿਕਟੋਰੀਆ ਸਕੂਲ ਅਹਿਮਦਗੜ੍ਹ ਦੇ ਚੇਅਰਮੈਨ ਸ੍ਰੀ ਦੇਵ ਰਾਜ ਸੋਫਤ ਦਾ ਅਚਾਨਕ ਦਿਹਾਂਤ ਹੋ ਗਿਆ।ਉਹ 80 ਵਰਿਆਂ ਦੇ ਸਨ।ਇਸ ਮੌਕੇ ਅਸਿਟੈਂਟ ਐਕਸਾਈਜ ਐਂਡ ਟੈਕਸ਼ੇਸਨ ਕਮਿਸ਼ਨਰ ਰਾਜਵਿੰਦਰ ਕੌਰ ਲੁਧਿਆਣਾ, ਈ.ਟੀ.ਓ ਡਾ.ਅਮਨ ਗੁਪਤਾ, ਈ.ਟੀ.ਓ ਅਮਨਦੀਪ ਸਿੰਘ, ਈ.ਟੀ.ਓ ਡਾ, ਮਨਦੀਪ ਕੌਰ, ਰਿਟਾਇਡ ਐਸ.ਡੀ.ਐਮ ਜਸਪਾਲ ਸਿੰਘ ਜੱਸੀ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਪ੍ਰਿੰਸੀਪਲ ਸੁਖਦੇਵ ਸਿੰਘ ਕੰਗਣਵਾਲ, ਪ੍ਰਿੰਸੀਪਲ ਜੁਗਿੰਦਰ ਸਿੰਘ, ਮਾਸਟਰ ਸੰਤੋਖ ਸਿੰਘ ਪ੍ਰਧਾਨ ਸਪੋਰਟਸ ਕਲੱਬ ਕੰਗਣਵਾਲ, ਪ੍ਰਧਾਨ ਅਵਤਾਰ ਸਿੰਘ ਜੱਸਲ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸ੍ਰੀ ਰਵਿੰਦਰ ਪੁਰੀ, ਸ੍ਰੀ ਕਿੱਟੂ ਥਾਪਰ, ਚੇਅਰਮੈਨ ਮੁਕੰਦ ਸਿੰਘ ਚੀਮਾ, ਵਿੱਕੀ ਟੰਡਨ, ਸ੍ਰੀ ਕਿੱਟੂ ਥਾਪਰ, ਵੈਦ ਨਰਿੰਦਰ ਸਿੰਘ ਦੁਲਮਾਂ ਆਦਿ ਨੇ ਉਨ੍ਹਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਇਜਹਾਰ ਕੀਤਾ।ਸ੍ਰੀ ਦੇਵ ਰਾਜ ਸੋਫਤ ਦੀ ਅੰਤਿਮ ਅਰਦਾਸ 28 ਅਕਤੂਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਹੋਵੇਗੀ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply