Wednesday, July 3, 2024

ਫਰਜਾਨਾ ਆਲਮ ਨੇ ਖੇਤੀਬਾੜੀ ਹਾਦਸੇ ਦੌਰਾਨ ਨਕਾਰਾ ਹੋਏ ਵਿਅਕਤੀ ਨੂੰ ਚੈਕ ਦਿੱਤਾ

PPN2410201507

ਸੰਦੌੜ, 24 ਅਕਤੂਬਰ (ਹਰਮਿੰਦਰ ਸਿੰਘ ਭੱਟ)- ਖੇਤੀਬਾੜੀ ਹਾਦਸੇ ਦੌਰਾਨ ਕਿਸੇ ਅੰਗ ਪੱਖੋਂ ਨਕਾਰਾ ਹੋਣ ਤੇ ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ ਵਿੱਤੀ ਮਦਦ ਦੇ ਤਹਿਤ ਅੱਜ ਮਾਰਕੀਟ ਕਮੇਟੀ ਸੰਦੌੜ ਵਿਖੇ ਇਕ ਵਿਅਕਤੀ ਗੋਬਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਮਿੱਠੇਵਾਲ ਜਿਸਦਾ ਟੋਕੇ ਵਾਲੀ ਮਸੀਨ ਵਿਚ ਹੱਥ ਆ ਜਾਣ ਕਾਰਣ ਹੱਥ ਕੱਟ ਗਿਆ ਸੀ, ਨੂੰ 40 ਹਜਾਰ ਰੁਪਏ ਦਾ ਚੈਕ ਵਿੱਤੀ ਸਹਾਇਤਾ ਦੇ ਰੂਪ ਵਿਚ ਮੁੱਖ ਸੰਸਦੀ ਸਕੱਤਰ ਬੀਬੀ ਫਰਜਾਨਾ ਆਲਮ, ਅਕਾਲੀ ਦਲ ਦੇ ਮੀਤ ਪ੍ਰਧਾਨ ਮੁਹੰਮਦ ਇਜਹਾਰ ਆਲਮ ਅਤੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ ਨੇ ਉਸਨੂੰ ਭੇਟ ਕੀਤਾ।ਇਸ ਮੌਕੇ ਬੀਬੀ ਆਲਮ ਅਤੇ ਜਨਾਬ ਇਜਹਾਰ ਆਲਮ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਚ ਰਿਕਾਰਤੋੜ ਵਿਕਾਸ ਕੀਤਾ ਜਾ ਰਿਹਾ ਹੈ।ਇਸ ਮੌਕੇ ਉਪ ਚੇਅਰਮੈਨ ਸੁਖਵਿੰਦਰ ਸਿੰਘ ਕਸਬਾ ਭੁਰਾਲ, ਦਰਸਨ ਸਿੰਘ ਉਪਲ ਝਨੇਰ, ਸੈਕਟਰੀ ਗੁਰਚਰਨਜੀਤ ਸਿੰਘ ਗਰੇਵਾਲ, ਅਵਤਾਰ ਸਿੰਘ ਮਿੱਠੇਵਾਲ, ਆੜਤੀਆ ਅਵਤਾਰ ਸਿੰਘ ਖਾਲਸਾ ਝਨੇਰ, ਆੜਤੀਆ ਸੁਖਮਿੰਦਰ ਸਿੰਘ ਮਾਣਕੀ, ਆੜਤੀਆ ਨਰਿੰਦਰ ਸਿੰਘ ਵੈਦ ਦੁਲਮਾਂ, ਮਨਦੀਪ ਸਿੰਘ ਮਾਣਕਵਾਲ ਭੱਠੇ ਵਾਲੇ, ਅਮਰੀਕ ਸਿੰਘ ਗਿੱਲ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply