Wednesday, July 15, 2026

ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਵਿੱਤ ਮੰਤਰੀ ਢੀਂਡਸਾ ਨੇ ਜਾਰੀ ਕੀਤਾ

PPN2410201509

ਮਾਲੇਰਕੋਟਲਾ (ਸੰਦੋੜ), 24 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸਟਾਰ ਇੰਪੈਕਟ ਦੇ ਸਹਿਯੋਗ ਨਾਲ ਅਲ-ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ ਤੀਜਾ ਡੇ ਨਾਈਟ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਕਿਲ੍ਹਾ ਰਹਿਮਤਗੜ੍ਹ ਦੇ ਸਥਾਨਕ ਯੂਥ ਕਮਿਊਨਟੀ ਸੈਂਟਰ ਦੇ ਮਿੰਨੀ ਫੁੱਟਬਾਲ ਸਟੇਡੀਅਮ ਵਿਖੇ 29 ਅਕਤੂਬਰ ਤੋਂ 01 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ ਦਾ ਪੋਸਟਰ ਸ. ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਸਰਕਾਰ ਨੇ ਜਾਰੀ ਕੀਤਾ । ਪੋਸਟਰ ਜਾਰੀ ਕਰਨ ਉਪਰੰਤ ਟੂਰਨਾਮੈਂਟ ਸਬੰਧੀ ਹੋਈ ਵਿਸ਼ੇਸ ਮੀਟਿੰਗ ਦੌਰਾਨ ਕਲੱਬ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਈਲ (ਪ੍ਰਧਾਨ ਨਗਰ ਕੌਂਸਲ) ਅਤੇ ਕਨਵੀਨਰ ਸ੍ਰੀ ਮੁਹੰਮਦ ਰਫੀਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਦਿੱਲੀ ਕਲੱਬ ਤੋਂ ਇਲਾਵਾ ਪੰਜਾਬ ਦੀਆਂ ਨਾਮਵਰ ਕਲੱਬਾਂ ਪੰਜਾਬ ਪੁਲਿਸ, ਪੰਜਾਬ ਯੂਨਾਈਟਡ ਮਾਹਿਲਪੁਰ, ਪੰਜਾਬ ਸਪੋਰਟਿੰਗ ਯੂਨਾਈਟਡ ਰੁੜਕਾ, ਦਲਵੀਰ ਅਕੈਡਮੀ ਪਟਿਆਲਾ, ਮਿਨਰਵਾ ਐਫ. ਸੀ. ਚੰਡੀਗੜ੍ਹ ਅਤੇ ਏ.ਜੀ.ਐਫ.ਸੀ. ਪੰਜਾਬ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ । ਪਹਿਲੀ ਨਵੰਬਰ ਨੂੰ ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਹੋਣਗੇ ਅਤੇ ਪ੍ਰਧਾਨਗੀ ਬੀਬੀ ਫਰਜ਼ਾਨਾ ਆਲਮ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਕਰਨਗੇ । ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਜੇਤੂ ਟੀਮ ਨੂੰ 51000 ਰੁਪਏ ਤੇ ਉੱਪ ਜੇਤੂ ਨੂੰ 31000 ਰੁਪਏ ਦਾ ਨਕਦ ਇਨਾਮ ਦੇ ਨਾਲ ਨਾਲ ਸਟਾਰ ਇੰਪੈਕਟ ਵੱਲੋਂ ਫੁੱਟਬਾਲ ਸ਼ੂਜ ਦੇ ਕੇ ਵੀ ਸਨਮਾਨਿਤ ਕੀਤਾ ਜਾਵੇਗਾ । ਚਾਰ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਰੋਜ਼ਾਨਾ ਦਸ ਹਜ਼ਾਰ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ । ਸਿੰਘਲੈਂਡ ਗਰੁੱਪ ਆਫ ਕੰਪਨੀਜ਼, ਮਾਲੇਰਕੋਟਲਾ ਹੌਂਡਾ, ਐਕਸਿਸ ਬੈਂਕ ਮਾਲੇਰਕੋਟਲਾ, ਤਾਰਾ ਕਾਨਵੈਂਟ ਸਕੂਲ ਅਤੇ ਪਟਵਾਰ ਯੂਨੀਅਨ ਮਾਲੇਰਕੋਟਲਾ ਵੱਲੋਂ ਟੂਰਨਾਮੈਂਟ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ । ਪੂਰੇ ਸਾਲ ਤੋਂ ਉਡੀਕੇ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਵਿਧਾਇਕ ਹਲਕਾ ਅਮਰਗੜ੍ਹ ਸ. ਇਕਬਾਲ ਸਿੰਘ ਝੂੰਦਾਂ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਸੰਗਰੂਰ, ਐਸ.ਐਸ.ਪੀ. ਸੰਗਰੂਰ ਸ. ਪ੍ਰਿਤਪਾਲਪਾਲ ਸਿੰਘ ਥਿੰਦ, ਕਮਾਂਡੈਂਟ ਸ. ਮਨਦੀਪ ਸਿੰਘ ਸਿੱਧੂ, ਅਮਿਤ ਬੈਂਬੀ ਐਸ.ਡੀ.ਐਮ. ਮਾਲੇਰਕੋਟਲਾ, ਐਸ.ਪੀ. (ਡੀ.) ਸ. ਜਸਵਿੰਦਰ ਸਿੰਘ, ਡੀ.ਐਸ.ਪੀ. ਸ. ਗੁਰਪ੍ਰੀਤ ਸਿੰਘ ਸਿਕੰਦ, ਸ. ਜਸਵੀਰ ਸਿੰਘ ਦਿਓਲ ਚੇਅਰਮੈਨ ਜ਼ਿਲਾ ਪ੍ਰੀਸ਼ਦ ਸੰਗਰੂਰ ਅਤੇ ਸ. ਜਸਵੰਤ ਸਿੰਘ ਗੱਜਣਮਾਜਰਾ ਚੇਅਰਮੈਨ ਤਾਰਾ ਗਰੁੱਪ ਵੱਖ ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਤਸ਼ਰੀਫ ਲਿਆਉਣਗੇ ।ਇਸ ਟੂਰਨਾਮੈਂਟ ਲਈ ਐਸ.ਐਚ.ਓ. ਤੇ ਅੰਤਰ ਰਾਸ਼ਟਰੀ ਐਥਲੀਟ ਸ. ਹਰਵਿੰਦਰ ਸਿੰਘ ਖਹਿਰਾ ਅਤੇ ਐਸ.ਐਚ.ਓ. ਸ. ਮਨਧੀਰ ਸਿੰਘ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਹੀ ਭਰਪੂਰ ਸਹਿਯੋਗ ਦਿਤਾ ਜਾ ਰਿਹਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਟੂਰਨਾਮੈਂਟ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਹਿਯੋਗੀ ਸੱਜਣ ਬਸ਼ੀਰ ਉਲ ਹੱਕ, ਮੁਹੰਮਦ ਸ਼ਰੀਫ ਏਅਰ ਫੋਰਸ, ਮੁਹੰਮਦ ਅਸ਼ਰਫ ਮੰਤਰੀ, ਲਾਲਾ ਭੱਟੀ, ਮੁਹੰਮਦ ਨਜ਼ੀਰ ਅੰਤਰਰਾਸ਼ਟਰੀ ਫੁੱਟਬਾਲਰ, ਸ਼ਾਹਿਦ ਹਸਨ, ਮੁਹੰਮਦ ਅਸ਼ਰਫ ਫੁੱਟਬਾਲਰ, ਅਬਦੁਲ ਰਸ਼ੀਦ, ਬੂੰਦੂ ਮਲਿਕ, ਲਾਲ ਦੀਨ, ਮੁਹੰਮਦ ਯਾਸੀਨ, ਮੁਹੰਮਦ ਸਲੀਮ ਬਖਸ਼ੀ ਸਾਬਕਾ ਡੀ.ਐਸ.ਓ., ਸਰਫਰਾਜ਼ ਅਹਿਮਦ ਜੁੱਗੂ ਐਨ.ਆਈ.ਐਸ. ਕੋਚ, ਫੁੱਟਬਾਲ ਕੋਚ ਮੁਹੰਮਦ ਅਕਰਮ ਵਿਸ਼ੇਸ ਤੌਰ ਤੇ ਹਾਜ਼ਿਰ ਸਨ ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply