Sunday, April 26, 2026

ਬੇਅਦਬੀ ਮਾਮਲੇ ਵਿੱਚ ਪੂਰੇ ਤਿੰਨ ਦਿਨ ਬੰਦ ਰਹੀ ਗਹਿਰੀ ਮੰਡੀ

U
U

ਗਹਿਰੀ ਮੰਡੀ, 25 ਅਕਤੂਬਰ (ਡਾ. ਨਰਿੰਦਰ ਸਿੰਘ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਪੂਰੇ ਤਿੰਨ ਦਿਨ ਗਹਿਰੀ ਮੰਡੀ ਦੀਆਂ ਦੁਕਾਨਾਂ ਬੰਦ ਰਹੀਆਂ ਅਤੇ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਵੀ ਤਿੰਨ ਦਿਨ ਬੰਦ ਰਹੇ। ਇਸ ਬੰਦ ਦੌਰਾਨ ਇੱਥੋਂ ਦਾ ਮਹੌਲ ਸ਼ਾਂਤੀ ਪੂਰਵਕ ਰਿਹਾ।ਗਹਿਰੀ ਦੇ ਨਿਵਾਸੀਆਂ ਸੁਖਦੇਵ ਸਿੰਘ ਕੰਬੋਜ਼, ਗੁਲਜਾਰ ਸਿੰਘ, ਸੁਰਜੀਤ ਸਿੰਘ, ਕਰਨ ਸਿੰਘ, ਤਰਲੋਚਨ ਸਿੰਘ ਭਾਅ, ਜੋਬਨ ਸਿੰਘ, ਜੋਗਿੰਦਰ ਸਿੰਘ ਕੰਬੋਜ ਤੇ ਹੋਰ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਸਰਕਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਨਾਂ ਨੂੰ ਸਖਤ ਸਜ਼ਾਵਾਂ ਦੇਵੇ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply