Saturday, July 25, 2026

ਜਿਲ੍ਹਾ ਸੰਗਰੂਰ ਸੀਨੀਅਰ ਅਤੇ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ 14 ਅਤੇ 15 ਨਵੰਬਰ ਨੂੰ

PPN2710201505

ਮਾਲੇਰਕੋਟਲਾ (ਸੰਦੌੜ) 27 ਅਕਤੂਬਰ (ਹਰਮਿੰਦਰ ਸਿੰਘ ਭੱਟ) – ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਵੱਲੋਂ ਜਿਲ੍ਹਾ ਸੰਗਰੂਰ ਸੀਨੀਅਰ ਅਤੇ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ 14 ਅਤੇ 15 ਨਵੰਬਰ ਨੂੰ ਸਥਾਨਕ ਡਾ.ਜਾਕਿਰ ਹੁਸੈਨ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਦੇ ਪ੍ਰਧਾਨ ਮੁਹੰਮਦ ਖਾਲਿਦ ਥਿੰਦ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੀਨੀਅਰ ਵਰਗ ਵਿੱਚ 20 ਸਾਲ ਤੋਂ ਉੱਪਰ ਅਤੇ ਜੂਨੀਅਰ ਵਰਗ ਵਿੱਚ (18-20) ਸਾਲ ਤੱਕ ਦੇ ਪਹਿਲਵਾਨ ਹਿੱਸਾ ਲੈ ਸਕਣਗੇ। ਸੀਨੀਅਰ ਵਰਗ ਵਿੱਚ 57, 61, 65, 70, 74, 86, 97, 125 ਕਿਲੋ ਅਤੇ ਜੂਨੀਅਰ ਵਰਗ ਵਿੱਚ 50, 55, 60, 66, 74, 84, 96, 120 ਕਿਲੋ ਤੱਕ ਦੇ ਵਜਨ ਹੋਣਗੇ। ਇਹ ਸਾਰੀਆਂ ਕੁਸ਼ਤੀਆਂ ਮੇਟ ਉੱਪਰ ਫੀਲਾ ਦੇ ਨਿਯਮਾਂ ਅਨੁਸਾਰ ਕਰਵਾਈਆਂ ਜਾਣਗੀਆਂ। ਇਸ ਮੀਟਿੰਗ ਵਿੱਚ ਸੰਸਥਾ ਦੇ ਸਕੱਤਰ ਮੁਹੰਮਦ ਇਰਫਾਨ, ਪ੍ਰਿੰਸੀਪਲ ਮੁਹੰਮਦ ਅਸਰਾਰ ਨਿਜਾਮੀ, ਮੁਹੰਮਦ ਨਦੀਮ, ਮੁਹੰਮਦ ਯਾਮੀਨ, ਕਾਕਾ ਖਲੀਫਾ, ਪਹਿਲਵਾਨ ਅਬਦੁਲ ਗੱਫੂਰ, ਅਰਸ਼ਦ ਅਲੀ ਬਖਸ਼ੀ, ਸਾਬਰ ਜੁਬੈਰੀ, ਹੈਡਮਾਸਟਰ ਮੁਹੰਮਦ ਯਾਕੂਬ, ਮੁਹੰਮਦ ਅਨਵਰ ਬਾਗੀ, ਖਾਲਿਦ ਮਹਿਮੂਦ, ਮੁਹੰਮਦ ਅਸਲਮ, ਜਮਾਲਦੀਨ ਜਾਲਾ, ਮੁਹੰਮਦ ਸਲੀਮ ਪੰਦਰੀ ਆਦਿ ਹਾਜ਼ਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply