
ਮਾਲੇਰਕੋਟਲਾ (ਸੰਦੌੜ) 27 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਧੂਰੀ ਰੋਡ ਤੇ ਸਥਿਤ ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ (ਜਮਾਤ ਦੋ) ਦਾ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸ਼੍ਰੀ ਯਸ਼ਪਾਲ ਪਾਲ ਗੋਇਲ ਨੇ ਸਮਾਰੋਹ ਵਿੱਚ ਹਾਜ਼ਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਜੀ ਆਇਆ ਕਿਹਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪੀ.ਸੀ ਖਿਮਟਾ ਨੇ ਵੀ ਅਪਣੇ ਸੰਬਧਨੀ ਭਾਸ਼ਣ ਵਿੱਚ ਕਿਹਾ ਕਿ ਸਕੂਲ ਉਹ ਸਥਾਨ ਹੈ ਜਿੱਥੇ ਬੱਚੇ ਖੁਸ਼ੀ-ਖੁਸ਼ੀ ਆਉਣ ਤੇ ਸਕੂਲੋਂ ਉਨ੍ਹਾਂ ਦਾ ਜਾਣ ਦਾ ਜੀ ਨਾ ਕਰੇ। ਬਾਕੀ ਛੋਟੇ ਬੱਚਿਆਂ ਨੂੰ ਪੂਰੀ ਤਰਜੀਹ ਦੇਣ ਤੇ ਉਨ੍ਹਾਂ ਦੇ ਹੂਨਰ ਨੂੰ ਹੋਰ ਨਿਖਾਰਣ ਲਈ ਛੋਟੇ ਬੱਚਿਆਂ ਦਾ ਅੱਲਗ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਵੱਲੋਂ ਆਏ ਮਹਿਮਾਨਾਂ ਨੂੰ ਉਹ ਪ੍ਰਦਰਸ਼ਨੀ ਵੀ ਵਿਖਾਈ ਗਈ ਜਿਸ ਵਿੱਚ ਛੋਟੇ ਬੱਚਿਆਂ ਦੁਆਰਾ ਬਣਾਈਆਂ ਗਈਆਂ ਵੱਖ-ਵੱਖ ਆਇਟਮਾਂ ਨੂੰ ਦਰਸਾਇਆ ਗਿਆ ਸੀ। ਉਕਤ ਸਮਾਰੋਹ ਵਿੱਚ ਬੱਚਿਆਂ ਦੁਆਰਾ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜਿਸ ਵਿੱਚ ਜਮਾਤ ਦੋ ਦੇ ਲਵ, ਕੂਸ਼, ਤੇ ਅਰਜੂਨ ਤਿੰਨਾਂ ਸੈਕਸ਼ਨਾਂ ਦੇ ਬੱਚਿਆਂ ਵੱਲੋਂ ਡਾਂਸ, ਗੀਤ, ਲਘੂ ਨਾਟਕ ਪੇਸ਼ ਕੀਤੇ ਗਏ। ਲਵ ਸੈਕਸ਼ਨ ਦੀਆਂ ਲੜਕੀਆਂ ਵੱਲੋਂ ਆਈ ਲਵ ਮਾਈ ਇੰਡੀਆ ਗੀਤ ਤੇ ਬਹੁਤ ਹੀ ਮਨਮੋਹਕ ਗਰੁੱਪ ਡਾਂਸ ਕੀਤਾ ਗਿਆ। ਇਸ ਮੌਕੇ ਵਾਇਸ ਪ੍ਰਿੰਸੀਪਲ ਸ਼੍ਰੀਮਤੀ ਰੇਨੂ ਸ਼ਰਮਾ, ਸੀਨੀਅਰ ਅਧਿਆਪਕਾ ਸ਼੍ਰੀਮਤੀ ਮਿਸ ਚੋਧਰੀ, ਸ਼੍ਰੀਮਤੀ ਜਾਨਕੀ ਮਿਸ਼ਰਾ, ਸੀਤਾ ਮੈਡਮ, ਅਨੂ, ਦੀਪੀਕਾ ਤੇ ਸ਼੍ਰੀਮਤੀ ਕਿਰਨ ਚੋਪੜਾ ਤੇ ਸ਼੍ਰੀ ਵਿਕਾਸ ਆਨੰਦ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਬਹੁਤ ਹੀ ਅਹਿਮ ਯੋਗਦਾਨ ਰਿਹਾ।
Punjab Post Daily Online Newspaper & Print Media