Saturday, March 21, 2026

ਨਸ਼ੇ ਦੇ ਰਾਵਣਾਂ ਨੂੰ ਜਲਦੀ ਖਤਮ ਨਾ ਕੀਤਾ ਤਾਂ ਇਹ ਪੰਜਾਬ ਦੀ ਜਵਾਨੀ ਤਬਾਹ ਕਰ ਦੇਣਗੇ ਨਵਤੇਜ ਨਾਹਰ

PPN2710201521

ਰਈਆ, 27 ਅਕਤੂਬਰ (ਬਲਵਿੰਦਰ ਸੰਧੂ, ਖਾਲਸਾ) – ਨਸ਼ਾ ਵੇਚਣ ਵਾਲੇ ਸਾਡੇ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੇ ਹਨ ਇਹ ਨਸ਼ੇ ਦੇ ਰਾਵਣ ਹਰ ਪਿੰਡ ਹਰ ਸ਼ਹਿਰ ਵਿੱਚ ਪਾਏ ਜਾਂਦੇ ਹਨ।ਨਸ਼ਿਆਂ ਵਿਰੁੱਧ ਲੋਕ ਜਾਗਰਿਤੀ ਸੰਸਥਾ ਦੇ ਪ੍ਰਧਾਨ ਨਵੇਤਜ ਸਿੰਘ ਨਾਹਰ ਨੇ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹਨਾਂ ਨਸ਼ੇ ਦੇ ਰਾਵਣਾਂ ਨੂੰ ਜਲਦੀ ਸਮਾਜ ਵਿੱਚੋਂ ਖਤਮ ਨਾ ਕੀਤਾ ਗਿਆ ਤਾਂ ਇਹ ਸਾਡੇ ਪੰਜਾਬ ਦੀ ਜਵਾਨੀ ਨੂੰ ਜਲਦੀ ਹੀ ਤਬਾਹ ਕਰ ਦੇਣਗੇ ।ਸੰਸਥਾ ਵੱਲੋਂ ਮੰਦਿਰ ਰਾਮਵਾੜਾ ਵਿੱਚ ਨਸ਼ਿਆਂ ਵਿਰੁੱਧ ਪ੍ਰਦਰਸ਼ਨੀ ਅਤੇ ਨਸ਼ੇ ਦੇ ਵਿਰੁੱਧ ਗੀਤ ਪੇਸ਼ ਕੀਤੇ ਗਏ।ਇਸ ਮੌਕੇ ਰਾਵਣ ਦਾ ਰੋਲ ਕਰਨ ਵਾਲੇ ਜਸਪਾਲ ਸਿੰਘ ਟੋਨੀ ਦਨਿਆਲ, ਰਿੰਕੂ ਕਲੇਰ, ਹਰਨੇਕ ਧਿਆਨਪੁਰ, ਅਨੁਰੂਪ ਪੰਡਿਤ ਕਲੇਰ ਮੰਦਿਰ ਰਾਮਵਾੜਾ ਨਿਸ਼ਾਨ ਕਲੇਰ, ਮਕੇਸ਼ ਕੁਮਾਰ ਕਲੇਰ, ਪ੍ਰੀਤ ਕਲੇਰ, ਰਾਜਾ ਕਲੇਰ, ਨਿੰਦਰ ਕਲੇਰ, ਵਿਸ਼ਾਲ ਕਲੇਰ, ਵਿੱਕੀ ਰਈਆ, ਜੋਬਨ ਧਿਆਨਪੁਰ, ਅਕਾਸ਼ਦੀਪ ਸਿੰਘ, ਲਵ ਫੈਂਟਾ ਆਦਿ ਮੌਜੂਦ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply