
ਰਈਆ, 27 ਅਕਤੂਬਰ (ਬਲਵਿੰਦਰ ਸੰਧੂ, ਖਾਲਸਾ) – ਹਲਕਾ ਬਾਬਾ ਬਕਾਲਾ ਸਾਹਿਬ ਤੋਂ ਰਈਆ ਦੇ ਸਰਕਲ ਇੰਚਾਰਜ ਮਨਜੀਤ ਸਿੰਘ ਦੇ ਪਿੰਡ ਪੱਡੇ ਵਿੱਚ ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਜੋਨ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬੀਬੀ ਅਮਰਜੀਤ ਕੌਰ ਮੁੱਛਲ ਨੇ ਕੀਤੀਮ ਉਨਾਂ ਦੇ ਨਾਲ ਹੰਸ ਕੌਰ ਰਈਆ ਪੁੱਜੇ।ਬੀਬੀ ਮੁਛਲ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚੋਂ ਇਸਤਰੀ ਵਿੰਗ ਦੇ ਨਰਿੰਦਰ ਕੌਰ ਨੂੰ ਸੈਕਟਰ ਇੰਚਾਰਜ ਬਾਬਾ ਬਕਾਲਾ ਸਾਹਿਬ, ਕਪੂਰਥਲਾ, ਸੁਲ਼ਤਾਨਪੁਰ ਲੋਧੀ ਨਿਯੁੱਕਤ ਕੀਤਾ।ਇਸ ਮੌਕੇ ਬੀਬੀ ਅਮਰਜੀਤ ਕੌਰ ਨੇ ਕੁੱਝ ਸ਼ਰਾਰਤੀ ਅਨਸਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਬਾਰੇ ਕਿਹਾ ਕਿ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਸਜਾ ਦੇਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਸ਼ਰਾਰਤੀ ਅਨਸਰਾਂ ਇਸ ਤਰ੍ਹਾਂ ਦੀ ਹਰਕਤ ਕਰਨ ਤੋਂ ਗੁਰੇਜ਼ ਕਰੇ।ਪਾਰਟੀ ਵਰਕਰਾਂ ਨੂੰ ਆਉਣ ਵਾਲੀਆਂ 2017 ਚੋਣਾਂ ਲਈ ਤਿਆਰੀ ਕੱਸਣ ਦੀ ਅਪੀਲ ਵੀ ਕੀਤੀ ਗਈ।
ਇਸ ਮੌਕੇ ਬਾਵਾ ਗੁਪਤੇਸ਼ਵਰ, ਪ੍ਰੋ. ਇੰਦਰ ਸਿੰਘ, ਬਲਜੀਤ ਸਿੰਘ ਭੱਟੀ, ਕਪਤਾਨ ਸਿੰਘ, ਬਲਜੀਤ ਸਿੰਘ ਸ਼ਾਨ, ਸ਼ਮਸ਼ੇਰ ਸਿੰਘ ਮੀਆਂਵਿੰਡ, ਵਿਜੇ ਕੁਮਾਰ ਰਈਆ, ਸੁਖਦੇਵ ਸਿੰਘ ਵਡਾਲਾ, ਸ਼ਮਸ਼ੇਰ ਸਿੰਘ ਇੰਚਾਰਜ ਐਸ.ਸੀ. ਵਿੰਗ ਰਈਆ, ਅਰਜਨ ਸਿੰਘ ਗਗੜੇਵਾਲ, ਸੰਦੀਪ ਸ਼ਰਮਾ, ਤੀਰਥ ਰਾਮ, ਜਸਬੀਰ ਸਿੰਘ ਫੇਰੂਮਾਨ, ਹਰਪ੍ਰੀਤ ਕੌਰ, ਕਰਮਜੀਤ ਕੌਰ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਪਰਵਿੰਦਰ ਕੌਰ ਸਮੇਤ ਵੱਡੀ ਗਿਣਤੀ ‘ਚ ਪਾਰਟੀ ਵਰਕਰ ਸ਼ਾਮਿਲ ਸਨ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media