
ਅੰਮ੍ਰਿਤਸਰ, 28 ਅਕਤੂਬਰ (ਗੁਰਚਰਨ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਜੈਡਰ ਸੈਸਟੀਵਿਟੀ ਤੇ 28 ਅਕਤੂਬਰ 2015 ਵਿੱਚ ਇੱਕ ਦਿਨ ਦੀ ਕਾਰਜਸ਼ਾਲਾ ਦਾ ਅਯੋਜਨ ਕੀਤਾ ਗਿਆ। ਵੱਖੋ ਵੱਖਰੇ ਸੀ.ਬੀ.ਐਸ.ਈ. ਅੰਮ੍ਰਿਤਸਰ ਦੇ 62 ਅਧਿਆਪਕਾਵਾਂ ਨੇ ਇਸ ਕਾਰਜਸ਼ਲਾ ਵਿੱਚ ਭਾਗ ਲਿਆ। ਇਸ ਕਾਰਜਸ਼ਾਲਾ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਦੀਪਕ ਜਗਾ ਕੇ ਅਤੇ ਫੁੱਲਾਂ ਦੇ ਸਵਾਗਤ ਨਾਲ ਕੀਤੀ। ਡਾ. ਨੀਰਾ ਸ਼ਰਮਾ ਜੀ ਨੇ ਸੀ.ਬੀ.ਐਸ.ਈ. ਵੱਲੋ ਆਏ ਹੋਏ ਰਿਸੋਰਸ ਪਰਸਨ ਸ਼੍ਰੀਮਤੀ ਦੀਪਾ ਡੋਗਰਾ ਜੀ ਪ੍ਰਿੰਸੀਪਲ ਕੈਬਰੇਜ਼ ਇੰਟਰਨੈਸ਼ਨਲ ਸਕੂਲ ਜਲੰਧਰ ਅਤੇ ਡਾ. ਚਾਂਦ ਤ੍ਰੇਹਨ ਜੀ ਕੌਸਲਰ ਅਤੇ ਕਨਸਲਟੰਟ ਦਾ ਸਵਾਗਤ ਬੜੇ ਗੁੱਝੇ ਪਿਆਰ ਨਾਲ ਕੀਤਾ ਅਤੇ ਸੀ.ਬੀ.ਐਸ.ਈ. ਗਾਣ ਗਾਇਆ ਗਿਆ।
ਬੜੇ ਸੁਚਾਰੂ ਅਤੇ ਦਿਲਚਸਪ ਤਰੀਕੇ ਨਾਲ ਕੀਤੀ ਗਈ ਇਸ ਕਾਰਜਸ਼ਾਲਾ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਇਸਦੇ ਬਾਰੇ ਜਾਗਰੁਕਤਾ ਲਿਆਉਣਾ ਹੈ ਜੋ ਇਸ ਸਮੇ ਦੀ ਖ਼ਾਸ ਲੋੜ ਹੈ। ਰਿਸੋਰਸ ਪਰਸਨ ਨੇ ਬੱਚਿਆਂ ਦੇ ਨਾਲ ਜੈਡਰ ਸੈਸਟਿਵਿਟੀ ਦੇ ਬਾਰੇ ਗੱਲ ਕੀਤੀ ਜੋ ਕਿ ਉਹਨਾਂ ਦਾ ਦਿਲ ਅਤੇ ਦਿਮਾਗ ਇਸ ਦੇ ਬਾਰੇ ਜਾਣਕਾਰੀ ਰੱਖੇ । ਉਹਨਾਂ ਨੇ ਅਧਿਆਪਕਾਵਾਂ ਨੂੰ ਇਸ ਖ਼ਾਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਮਾਤ ਵਿੱਚ ਪੜ੍ਹਾਉਣ ਲਈ ਕਿਹਾ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਇੱਜ਼ਤ ਦੇ ਭਾਵ ਨੂੰ ਸਿਖਾਉਣ ਨੂੰ ਕਿਹਾ। ਵੱਖੋ ਵੱਖ ਤਰ੍ਹਾਂ ਦੇ ਕੰਮ ਜਿੰਨਾਂ ਨਾਲ ਬੱਚਿਆਂ ਨੂੰ ਫ਼ਾਇਦਾ ਹੋਵੇ ਇਸ ਕਾਰਜਸ਼ਾਲਾ ਵਿੱਚ ਕਰਵਾਏ ਗਏ ਤਾਂ ਜ਼ੋ ਇਸ ਨਾਲ ਸਿੱਖਿਆ ਹੋਰ ਵਧੀਆ ਅਤੇ ਦਿਲਚਸਪ ਬਣਾਈ ਜਾਵੇ। ਅਧਿਆਪਕਾਵਾਂ ਨੇ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਗੱਲਾਂ ਕੀਤੀਆਂ ਅਤੇ ਆ ਰਹੇ ਬਦਲਾਵ ਵਿੱਚ ਮਾਤਾ ਪਿਤਾ ਦੀ ਸੋਚ ਬਾਰੇ ਵੀ ਗੱਲ ਕੀਤੀ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼ੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਇਸ ਤਰ੍ਹਾਂ ਦੀ ਕਾਰਜਸ਼ਾਲਾ ਦੇ ਆਯੋਜਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਹੋ ਜਿਹੀਆਂ ਕਾਰਜਸ਼ਾਲਾ ਭਵਿੱਖ ਵਿੱਚ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹੋ ਜਿਹੀਆਂ ਗੱਲਬਾਤਾਂ ਜਮਾਤਾਂ ਵਿੱਚ ਹੋਣੀਆਂ ਚਾਹੀਦੀਆਂ ਹਨ ਜੋ ਕਿ ਬੱਚਿਆਂ ਦੇ ਵਿੱਚ ਨੈਤਿਕ ਮੁੱਲਾਂ ਬਾਰੇ ਦੱਸਦੀਆਂ ਹਨ। ਇਹੋ ਜਿਹੀਆਂ ਗੱਲਾਂ ਬਾਤਾਂ ਸਮਾਜਿਕ ਨਿਰਮਾਨ ਦੇ ਵਿੱਚ ਵੀ ਸਹਾਇਕ ਹਨ ਅਤੇ ਇਕੋ ਜਿਹਾ ਅਧਿਕਾਰ ਦਿੰਦੀਆਂ ਹਨ। ਉਹਨਾਂ ਨੇ ਸੀ.ਬੀ.ਐਸ.ਈ. ਦਾ ਇਸ ਲਈ ਧੰਨਵਾਦ ਕੀਤਾ ਕਿ ਇਹੋ ਜਿਹੀ ਕਾਰਜਸ਼ਲਾ ਦੇ ਲਈ ਇਹ ਸਕੂਲ ਚੁਣਿਆ ਗਿਆ।
Punjab Post Daily Online Newspaper & Print Media