
ਅਮ੍ਰਿਤਸਰ, 29 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਸੀ’ ਜ਼ੋਨ ਦਾ ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸੰਪੰਨ ਹੋ ਗਿਆ। ਇਸ ਵਿਚ ਜਲੰਧਰ ਜਿਲੇ ਦੇ 20 ਕਾਲਜਾਂ ਨੇ 34 ਆਈਟਮਾਂ ਵਿਚ ਭਾਗ ਲਿਆ।
ਇਸ ਯੁਵਕ ਮੇਲੇ ਦੌਰਾਨ ‘ਏ’ ਡਿਵੀਜ਼ਨ ਵਿਚ ਜਲੰਧਰ ਦਾ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਅਤੇ ਲਾਇਲਪੁਰ ਖਾਲਸਾ ਕਾਲਜ, ਜਲੰਧਰ (ਦੋਵੇਂ) ਚੈਂਪੀਅਨ ਰਹੇ। ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਰਨਅਰਜ਼-ਅੱਪ ਅਤੇ ਡੀ.ਏ.ਵੀ. ਕਾਲਜ, ਜਲੰਧਰ ਤੀਜੇ ਸਥਾਨ ‘ਤੇ ਰਿਹਾ।ਮੇਲੇ ਦੇ ‘ਬੀ’ ਡਿਵੀਜ਼ਨ ਵਿਚ ਬੀ.ਡੀ. ਆਰੀਆ ਕਾਲਜ, ਜਲੰਧਰ ਕੈਂਟ ਅਤੇ ਇੰਸਟੀਚਿਊਟ ਆਫ ਹਾਇਰ ਸਟੱਡੀਜ਼, ਜਲੰਧਰ (ਦੋਵੇਂ) ਚੈਂਪੀਅਨ ਰਹੇ। ਐਮ.ਜੀ.ਐਸ.ਐਮ. ਜਨਤਾ ਕਾਲਜ, ਕਰਤਾਰਪੁਰ ਰਨਅਰਜ਼ ਅੱਪ ਅਤੇ ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ ਤੀਜੇ ਸਥਾਨ ‘ਤੇ ਰਿਹਾ। 
ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ, ਸ੍ਰੀ ਪ੍ਰਦੀਪ ਸਭਰਵਾਲ, ਆਈ.ਏ.ਐਸ. ਨੇ ਕੀਤੀ। ਸਥਾਨਕ ਕੋਕਾ ਕੋਲਾ ਜਨਰਲ ਮੈਨੇਜਰ ਸ੍ਰੀ ਵਿਜੈ ਸ਼ਰਮਾ ਇਸ ਮੌਕੇ ਗੈਸਟ ਆਫ ਆਨਰ ਸਨ ਜਦੋਂਕਿ ਯੂਨੀਵਰਸਿਟੀ ਦੇ ਉਪ-ਰਜਿਸਟਰਾਰ ਡਾ. ਰਾਜੇਸ਼ ਕਾਲੀਆ ਵਿਸ਼ੇਸ਼ ਮਹਿਮਾਨ ਸਨ। ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁਖ ਮਹਿਮਾਨ ਅਤੇ ਹੋਰਨਾਂ ਨੂੰ ਜੀ-ਆਇਆਂ ਆਖਿਆ, ਨਤੀਜੇ ਘੋਸ਼ਿਤ ਕੀਤੇ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸ੍ਰੀ ਪ੍ਰਦੀਪ ਸਭਰਵਾਲ ਅਤੇ ਡਾ. ਜਗਜੀਤ ਕੌਰ ਨੇ ਜੇਤੂ ਵਿਦਿਆਰਥੀ ਕਲਾਕਾਰਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ।ਸ੍ਰੀ ਪ੍ਰਦੀਪ ਸਭਰਵਾਲ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਯੁਵਕ ਮੇਲੇ ਰਾਸ਼ਟਰ ਨਿਰਮਾਣ ਅਤੇ ਅਖੰਡਤਾ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਦੇ ਨਾਲ ਨਾਲ ਵਡਮੁੱਲੇ ਵਿਰਸੇ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜਿੱਤ ਹਾਰ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਸਗੋਂ ਸਖਤ ਮਿਹਨਤ ਕਰਦੇ ਹੋਏ ਜਿੱਤ ਹਾਸਲ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਵੱਛ ਭਾਰਤ ਅਭਿਆਨ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਨਰੋਏ ਸਮਾਜ ਅਤੇ ਰਾਸ਼ਟਰ ਦਾ ਨਿਰਮਾਣ ਹੋ ਸਕੇ।
Check Also
ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …
Punjab Post Daily Online Newspaper & Print Media