ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਸਿਹਤਯਾਬੀ ਦੀ ਕਾਮਨਾ
ਸਮਰਾਲਾ, 29 ਅਕਤੂਬਰ (ਪ.ਪ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਸਰਗਰਮ ਮੈਂਬਰ ਕਹਾਣੀਕਾਰ ਨੇਤਰ ਸਿੰਘ ਮੁੱਤੋਂ ਦੇ ਘਰ ਪ੍ਰਮਾਤਮਾ ਦੀ ਅਪਾਰ ਕ੍ਰਿਪਾ ਸਦਕਾ ਪੋਤੀ ਦੀ ਬਖਸ਼ਿਸ਼ ਹੋਈ ਹੈ। ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਨੰਨੀ ਬੱਚੀ ਨੂੰ ਅਸ਼ੀਰਵਾਦ ਅਤੇ ਨੇਤਰ ਮੁੱਤੋਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਡੇ ਸਮਾਜ ਵਿੱਚ ਜਿਸ ਘਰ ਲੜਕੀ ਪੈਦਾ ਹੁੰਦੀ ਹੈ ਤਾਂ ਉੱਥੇ ਅਕਸਰ ਨਮੋਸ਼ੀ ਛਾ ਜਾਂਦੀ ਹੈ, ਪ੍ਰੰਤੂ ਨੇਤਰ ਸਿੰਘ ਮੁਤੋਂ ਨੇ ਆਪਣੇ ਘਰ ਨੰਨੀ ਬੱਚੀ ਪੈਦਾ ਹੋਣ ਤੇ ਸਭਾ ਦੀ ਮੀਟਿੰਗ ਦੌਰਾਨ ਪਾਰਟੀ ਕਰਨ ਪੇਸ਼ਕਸ਼ ਕੀਤੀ ਹੈ।ਇਸ ਮੌਕੇ ਮੁੱਤੋਂ ਨੂੰ ਵਧਾਈਆਂ ਅਤੇ ਬੱਚੀ ਨੂੰ ਆਸ਼ੀਰਵਾਦ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਪ੍ਰੋ. ਬਲਦੀਪ, ਜੋਗਿੰਦਰ ਸਿੰਘ ਜੋਸ਼, ਦਰਸ਼ਨ ਸਿੰਘ ਕੰਗ, ਮੇਘ ਦਾਸ ਜਵੰਦਾ, ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ, ਸੰਦੀਪ ਤਿਵਾੜੀ, ਦੀਪ ਦਿਲਬਰ, ਜਗਦੀਸ਼ ਨੀਲੋਂ, ਮਨਦੀਪ ਮਾਣਕੀ, ਕਰਮ ਚੰਦ, ਸੋਹਣਜੀਤ ਕੋਟਾਲਾ ਆਦਿ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਦੇ ਹੋਰ ਮੈਂਬਰ ਵੀ ਸ਼ਾਮਲ ਸਨ।ਇਸ ਤੋਂ ਇਲਾਵਾ ਸਾਹਿਤ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ, ਜੋ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹਨ।ਜੋ ਜਲਦੀ ਠੀਕ ਹੋ ਕੇ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਆਪਣਾ ਲਗਾਤਾਰਤਾ ਵਾਲਾ ਯੋਗਦਾਨ ਸ਼ੁਰੂ ਕਰਨ।
Punjab Post Daily Online Newspaper & Print Media