Tuesday, September 8, 2026

ਨਾਰੀ ਨਿਕੇਤਨ ਵਿੱਚ ਔਰਤਾਂ ਤੇ ਬੱਚੀਆਂ ਨੂੰ ਮਿਲੇਗਾ ਘਰ ਵਰਗਾ ਮਾਹੌਲ -ਡੀ. ਸੀ

PPN3110201510ਅੰਮ੍ਰਿਤਸਰ, 31 ਅਕਤੂਬਰ (ਗੁਰਚਰਨ ਸਿੰਘ) – ਨਾਰੀ ਨਿਕੇਤਨ ਵਿਖੇ ਔਰਤਾਂ ਅਤੇ ਬੱਚੀਆਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਨਾਰੀ ਨਿਕੇਤਨ ਵਿਖੇ ਫਰੈਂਡਜ਼ ਕਲੱਬ ਦੇ ਸਹਿਯੋਗ ਨਾਲ ਔਰਤਾਂ ਅਤੇ ਬੱਚੀਆਂ ਨੂੰ ਗਰਮ ਸੂਟ, ਛਾਲ ਅਤੇ ਬੂਟਾਂ ਦੀ ਵੰਡ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੇਵਾ ਦੇ ਭਾਵ ਨਾਲ ਹੀ ਲੋੜਵੰਦਾਂ ਦਾ ਸਹਾਰਾ ਬਣਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਥੋਂ ਦੀਆਂ ਔਰਤਾਂ ਨੂੰ ਨਜ਼ਦੀਕੀ ਇਤਿਹਾਸਕ ਅਤੇ ਪ੍ਰਸਿੱਧ ਥਾਵਾਂ ਦੀ ਯਾਤਰਾ ਕਰਵਾਈ ਜਾਵੇਗੀ, ਜਿਨ੍ਹਾਂ ਵਿਚ ਹਰਿਮੰਦਰ ਸਾਹਿਬ ਅਤੇ ਵਾਹਗਾ ਬਾਰਡਰ ਆਦਿ ਸ਼ਾਮਿਲ ਹਨ।  ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਨਾਰੀ ਨਿਕੇਤਨ ਵਿਖੇ ਜਲਦ ਹੀ ਸੈਨੇਟਰੀ ਨੈਪਕਿਨ ਬਣਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਲਈ ਮਥੁਰਾ ਤੋਂ ਮਸ਼ੀਨਾਂ ਪਹੁੰਚ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨੈਪਕਿਨ ਨਾਰੀ ਨਿਕੇਤਨ ਦੀਆਂ ਬੱਚੀਆਂ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਥੇ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ ਸੀ, ਜੋ ਕਿ ਬਹੁਤ ਹੀ ਸਫਲ ਰਿਹਾ ਅਤੇ ਲੜਕੀਆਂ ਵਧੀਆ ਘਰਾਂ ਵਿਚ ਸੁਖੀ ਵਸ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਗੇ ਵੀ ਅਜਿਹੇ ਸਮਾਗਮ ਲਗਾਤਾਰ ਕਰਵਾਏ ਜਾਣਗੇ। ਇਸ ਮੌਕੇ ਉਨ੍ਹਾਂ ਨਾਰੀ ਨਿਕੇਤਨ ਵਿੱਚ ਰਹਿ ਰਹੀਆਂ ਬੱਚੀਆਂ ਅਤੇ ਔਰਤਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਬੱਚੀਆਂ ਵੱਲੋਂ ਗੀਤ ਵੀ ਸੁਣਾਏ ਗਏ।  ਉਨ੍ਹਾਂ ਫਰੈਂਡਜ਼ ਕਲੱਬ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਹ ਅਜਿਹੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਸ੍ਰੀ ਗਿੰਨੀ ਭਾਟੀਆ, ਅਸ਼ਵਨੀ ਅਗਰਵਾਲ, ਅਸ਼ੀਸ਼ ਮਹਾਜਨ, ਬਿੱਟੂ ਭਾਟੀਆ, ਰਾਜਨ ਨਰੂਲਾ, ਰਾਹੁਲ ਅਰੋੜਾ, ਏ ਐਸ ਆਈ ਹਰਵਿੰਦਰ ਸਿੰਘ ਅਤੇ ਰਾਕੇਸ਼ ਕੁਮਾਰ ਤੋਂ ਇਲਾਵਾ ਨਾਰੀ ਨਿਕੇਤਨ ਦੀ ਜਸਵੀਰ ਕੌਰ ਅਤੇ ਐਮ ਆਰ ਹੋਮ ਚਰਨਜੀਤ ਕੌਰ ਅਤੇ ਹੋਰ ਹਾਜ਼ਰ ਸਨ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply