ਹੁਸ਼ਿਆਰਪੁਰ, 3
ਨਵੰਬਰ (ਸਤਵਿੰਦਰ ਸਿੰਘ) – ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਕਾਲਰਾ ਵਲੋਂ ਗੁਰੂ ਨਾਨਕ ਮਿਸ਼ਨ ਹਾਈ ਸਕੂਲ ਕਠਾਰ ਵਿਖੇ ਸਰਕਲ ਪ੍ਰਧਾਨ ਗੁਰਚਰਨ ਸਿੰਘ, ਹਰਬੰਸ ਸਿੰਘਅਤੇ ਕਰਮਜੀਤ ਸਿੰਘ ਕਠਾਰ ਦੀ ਅਗਵਾਈ ਹੇਠ ਬੱਚਿਆਂ ਦੀ ਸਾਲਾਨਾਂ ਧਾਰਮਿਕ ਪ੍ਰੀਖਿਆ ਲਈ ਗਈ। ਇਹ ਪ੍ਰੀਖਿਆ ਗੁਰਮਤਿ ਤੇ ਰਹਿਤ ਮਰਿਯਾਦਾ, ਸਿੱਖ ਇਤਿਹਸ ਅਤੇ ਗੁਰਬਾਣੀ ਨਾਲ ਸਬੰਧਿਤ ਵਿਸ਼ਿਆ ਸਬੰਧੀ ਲਈ ਗਈ ਜਿਸ ਵਿਚ 41 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰਿੰਸੀਪਲ ਨਰਿੰਦਰ ਸਿੰਘ, ਜਸਪ੍ਰੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ, ਮੈਡਮ ਹਰਜੀਤ ਕੌਰ, ਹਾਜ਼ਰ ਸਨ।
Punjab Post Daily Online Newspaper & Print Media