
ਪੱਟੀ, 3 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਸ਼ਹਿਰ ਦੇ ਏਨ ਵਿਚਕਾਰ ਖਜ਼ਾਨਾ ਦਫ਼ਤਰ ਦੀ ਇਮਾਰਤ ਨੂੰ ਲੋਕ ਨਿਰਮਾਣ ਵਿਭਾਗ ਵਲੋਂ 2013 ਵਿਚ ਅਨਸੇਫ ਡਿਕਲੇਅਰ ਕਰਨ ਤੋਂ ਬਾਦ ਵੀ ਕਿਸੇ ਨੇ ਇਸ ਦੀ ਸਾਰ ਨਹੀਂ ਲਈ। ਇਥੋ ਤਕ ਕੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਮਾਰਚ ਵਿਚ ਇਸ ਇਮਾਰਤ ਦਾ ਦੌਰਾ ਕਰਨ ਉਪਰੰਤ ਇਹ ਭੋਰਸਾ ਦਿਵਾਇਆ ਸੀ ਕਿ ਇਸ ਦਾ ਜਲਦੀ ਹੱਲ ਕੱਢਿਆ ਜਾਵੇਗਾ, ਪਰ ਕੋਈ ਹੱਲ ਨਹੀਂ ਨਿਕਿਲਆ। ਮੌਕੇ ਤੇ ਜਾ ਕੇ ਇਮਾਰਤ ਦੀ ਹਾਲਤ ਵੇਖਣ ਤੋਂ ਇੰਝ ਲਗਦਾ ਸੀ ਕਿ ਇਸ ਖਜ਼ਾਨਾ ਦਫ਼ਤਰ ਵਿਚ ਕੰਮ ਕਰਨ ਵਾਲੇ 12 ਕਰਮਚਾਰੀ ਰੋਜ਼ ਆਪਣੀ ਜਾਨ ਜੋਖਮ ਵਿਚ ਪਾ ਕੇ ਡਿਉਟੀ ਕਰ ਰਹੇ ਹਨ। ਇਸ ਸਬੰਧੀ ਰਾਜਵੰਤ ਸਿੰਘ ਖਜ਼ਾਨਾ ਅਫ਼ਸਰ ਪੱਟੀ ਨੇ ਦੱਸਿਆ ਕਿ ਇਹ ਇਮਾਰਤ 2013 ਤੋਂ ਨਾ ਰਹਿਣ ਯੋਗ ਪੀ ਡਬਲਿਊ ਡੀ ਵਿਭਾਗ ਵਲੋਂ ਐਲਾਨੀ ਹੋਈ ਹੈ। ਇਸ ਇਮਾਰਤ ਅੰਦਰ 35 ਕਰੋੜ ਦੇ ਕਰੀਬ ਅਸ਼ਟਾਮ, ਇਲੈਕਸ਼ਨ ਬਕਸੇ, ਰਸੀਦੀ ਟਿਕਟਾਂ, ਵੈਲਈਊਏਸ਼ਨ ਪਾਰਸਲ ਜਿੰਨਾਂ੍ਹ ਵਿਚ ਸੋਨਾ, ਫੇਕ ਕਰੰਸੀ, ਕੋਰਟ ਵਲੋਂ ਸੀਲ ਕੀਤੇ ਜਰੂਰੀ ਕਾਗਜ਼ਾਤ ਹੁੰਦੇ ਹਨ। ਖਜ਼ਾਨਾ ਦਫ਼ਤਰ ਦੀ ਇਸ ਬਿਲਡਿੰਗ ਵਿਚ ਇਕ ਸਟਰੋਗ ਰੂਮ, ਕਲਰਕ ਰੂਮ, ਆਫਿਸ, ਬਾਥਰੂਮ, ਗੈਸਟ ਰੂਮ, ਸਟੋਰ ਸਾਰੇ ਦੇ ਹੀ ਛੱਤਾਂ ਤੋ ਸੀਮੇਂਟ ਦੇ ਟੱਕੁੜੇ ਡਿੱਗਦੇ ਰਹਿੰਦੇ ਹਨ।ਖਜਾਨਾ ਦਫਤਰ ਵਿਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਬਾਥਰੂਮਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ।ਜ਼ਿਆਦਾ ਸਰਕਾਰੀ ਮੁਲਾਜ਼ਮਾਂ ਦੀ ਤਨਖਾਹਾਂ ਵੀ ਇਸੇ ਦਫਤਰ ਤੋ ਜ਼ਾਰੀ ਹੁੰਦੀਆਂ ਹਨ, ਮਹੀਨੇ ਦੇ ਪਹਿਲੇ ਤਨਖਾਹਾਂ ਵਾਲੇ ਦਿਨ ਇਸ ਦਫਤਰ ਵਿਚ ਬਹੁਤ ਭੀੜ ਹੁੰਦੀ ਤੇ ਪੈਸਾ ਲੈਣ ਵਾਲੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਇਸ ਮੁਸ਼ਕਲ ਸਬੰਧੀ ਖਜਾਨਾ ਅਫਸਰ ਖਹਿਰਾ ਨੇ ਦੱਸਿਆ ਕਿ ਉਪ ਮੰਡਲ ਅਫਸਰ ਤੇ ਹੋਰ ਉਚ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕਰ ਚੱਕੇ ਹਾਂ ਤੇ ਕੋਈ ਹੱਲ ਨਹੀਂ ਨਿਕਲ ਰਿਹਾ। ਥਾਣਾ ਮੁੱਖੀ ਨੂੰ 707 ਇਲੈਕਸ਼ਨ ਬਕਸੇ ਥਾਣੇ ਅੰਦਰ ਜਮ੍ਹਾਂ ਕਰਨ ਲਈ ਉਪ ਮੰਡਲ ਵਲੋਂ ਕਿਹਾ ਗਿਆ ਸੀ, ਪਰ ਉਨ੍ਹਾਂ ਵਲੋਂ ਵੀ ਜਗਾ ਦੀ ਘਾਟ ਹੋਣ ਕਾਰਨ ਇਹ ਬਕਸੇ ਨਹੀਂ ਲਏ ਗਏ।ਇਹ ਖਜਾਨਾ ਦਫਤਰ ਵਿਚ ਪਹਿਲਾਂ ਕਚਹਿਰੀ ਲੱਗਿਆ ਕਰਦੀ ਸੀ ਇਸ ਦੀਆਂ ਛੱਤਾਂ ਪੁਰਾਣੇ ਸਮੇਂ ਦੀਆਂ ਹੋਣ ਕਾਰਨ ਕਿਸੇ ਵੇਲੇ ਵੀ ਨੁਕਸਾਨ ਪੁਹੰਚਾ ਸਕਦੀਆਂ ਹਨ।ਵਕਫ ਬੋਰਡ ਦੀ ਜਗਾ ਉਪਰ ਇਸ ਖਜ਼ਾਨਾ ਦਫਤਰ ਕੋਲ 3-4 ਕਨਾਲ ਜਗਾ ਸੀ ਜੋ ਘੱਟ ਕੇ ਖਜਾਨਾ ਦਫਤਰ ਤਕ ਹੀ ਸੀਮਤ ਰਹਿ ਗਈ, ਬਾਕੀ ਜਗਾ ਬਾਰੇ ਖਜ਼ਾਨਾ ਅਫਸਰ ਨੇ ਦਸਣ ਤੋਂ ਅਸਮਰੱਥਾ ਪ੍ਰਗਟਾਈ।ਸਮੂਹ ਸਰਕਾਰੀ ਮੁਲਾਜ਼ਮਾਂ ਤੇ ਸ਼ਹਿਰ ਵਾਸੀਆਂ ਨੇ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੋ ਮੰਗ ਕਰਦੇ ਹਨ ਕਿ ਖਜ਼ਾਨਾ ਦਫਤਰ ਦੇ ਪਿਛੇ ਜੋ ਜਗਾਹ ਖਾਲੀ ਪਈ ਹੈ ਉਸ ਵਿਚ ਨਵਾਂ ਖਜ਼ਾਨਾ ਦਫਤਰ ਬਣਾਇਆ ਜਾ ਸਕਦਾ ਹੈ ਤੇ ਇਹ ਸੱਮਸਿਆ ਵੀ ਹਲ ਹੋ ਸਕਦੀ ਹੈ।
Punjab Post Daily Online Newspaper & Print Media