Saturday, April 18, 2026

ਲ਼ੋਕ ਨਿਡੱਰ ਹੋ ਕੇ ਆਮ-ਆਦਮੀ ਪਾਰਟੀ ਨਾਲ ਜੁੜਣ- ਸਤਨਾਮ ਜੰਡ

PPN0411201519ਖਾਲੜਾ, 4 ਨਵੰਬਰ ( ਲਖਵਿੰਦਰ ਗੌਲਣ, ਰਿੰਪਲ ਗੌਲਣ) – ਆਮ ਆਦਮੀ ਪਾਰਟੀ ਦੇ ਬੂਥ ਰੀਡਰ ਸਤਨਾਮ ਸਿੰਘ ਜੰਡ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਡੱਰ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜਣ। ਅੱਜ ਇਥੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੰਡ ਨੇ ਕਿਹਾ ਕਿ ਅਕਾਲੀ ਦਲ, ਕਾਗਰਸ ਜਾਂ ਕੋਈ ਆਮ ਵਿਅਕਤੀ ਆਮ ਆਦਮੀ ਪਾਰਟੀ ਨਾਲ ਜੁੜਨਾ ਚਾਹੇ ਤਾਂ ਉਹ ਬਿਨਾ ਕਿਸੇ ਦੇ ਡਰ ਤੇ ਦਬਾਅ ਦੇ ਆਮ-ਆਦਮੀ ਪਾਰਟੀ ਨਾਲ ਜੁੜ ਸਕਦਾ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਲੋੜ ਪੈਣ ‘ਤੇ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ।ਜੰਡ ਨੇ ਕਿਹਾ ਕੀ ਕੁੱਝ ਆਗੂ ਵਾਲੇ ਆਮ ਆਦਮੀ ਪਾਰਟੀ ਨਾਲ ਜੁੜਨ ਵਾਲੇ ਲੋਕਾਂ ‘ਤੇ ਦਬਾਅ ਪਾ ਕੇ ਉਨਾਂ ਨੂੰ ਡਰਾ ਧਮਕਾ ਕੇ ਗੁੰਮਰਾਹ ਕਰਨ ਦੀਆਂ ਕੋਸ਼ਸ਼ਾਂ ਵਿੱਚ ਹਨ, ਲੇਕਿਨ ਆਮ ਆਦਮੀ ਪਾਰਟੀ ਲੋਕਾ ਦੇ ਦਿਲਾਂ ਦੀ ਧੜਕਣ ਬਣ ਚੁੱਕੀ ਹੈ, ਜਿਸ ਦਾ ਸਬੂਤ ਆਉਣ ਵਾਲੀਆਂ ਵਿਧਾਨ ਸ਼ਭਾ ਚੋਣਾ ਵਿਚ ਸਾਹਮਣੇ ਆਵੇਗਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply