Thursday, September 10, 2026

ਦਸ਼ਮੇਸ਼ ਕਾਲਜ ਵਿੱਚ ਹੋਇਆ ਸਲਾਨਾ ਯੁਵਕ ਮੇਲਾ

PPN0711201521

ਚੌਕ ਮਹਿਤਾ, 7 ਨਵੰਬਰ (ਜੋਗਿੰਦਰ ਸਿੰਘ ਮਾਣਾ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਦਸ਼ਮੇਸ਼ ਕਾਲਜ ਫਾਰ ਵੁਮਨ ਮਹਿਤਾ ਚੌਂਕ ਵਿਖੇ ਦੋ ਰੋਜਾ ਯੁਵਕ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਵਿਦਿਆਰਥਣਾਂ ਦੀ ਕਲਾ ਪ੍ਰਤਿ’ਭਾ ਨੂੰ ਨਿਖਾਰਣ ਦੀਆ ਵੰਨਗੀਆ ਸ਼ਬਦ ਗਾਇਣ, ਕਵੀਸ਼ਰੀ, ਲੈਕਚਰ, ਰੰਗੋਲੀ, ਪੇਟਿੰਗ, ਮਹਿੰਦੀ, ਸੁੰਦਰ ਲਿਖਾਈ, ਫੈਂਸੀ ਡਰੈਸ, ਗੁ’ਤ ਪਰਾਦਾਂ, ਲੋਕ ਗੀਤ, ਸੋਲੋ ਡਾਂਸ ਤੇ ਗਿੱਧਾ ਮੁਕਾਬਲੇ ਕਰਵਾਏ ਗਏ।ਸਮਾਪਤੀ ਸਮਾਰੋਹ ਵਿਚ ਸ: ਤਜਿੰਦਰਪਾਲ ਸਿੰਘ ਸੰਧੂ ਐਡੀਸ਼ਨਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੁ’ਖ ਮਹਿਮਾਨ ਵਜੋਂ ਪੁ’ਜੇ ਅਤੇ ਜੇਤੂ ਵਿਦਿਆਰਥਣਾਂ ਨੁੰ ਇਨਾਮ ਤਕਸੀਮ ਕੀਤੇ ਅਤੇ ਕਾਲਜ ਦੁਆਰਾ ਅਕਾਦਮਿਕ ਅਤੇ ਸਹਿ ਅਕਾਦਮਿਕ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।ਕਾਲਜ ਪ੍ਰਿੰਸੀਪਲ ਸ: ਗੁਰਦੀਪ ਸਿੰਘ ਰੰਧਾਵਾ ਨੇ ਸਮੂਹ ਮਹਿਮਾਨਾਂ ਦਾ ਸਮਾਗਮ ਵਿੱਚ ਪੁੱਜਣ ਤੇ ਧੰਨਵਾਦ ਕੀਤਾ।ਯੁਵਕ ਮੇਲੇ ਦੀ ਜੂਨੀਅਰ ਵਰਗ ਦੀ ਓਵਰ ਆਲ ਟਰਾਫੀ ੰ੨ ਕਾਮਰਸ ਕਲਾਸ ਨੇ ਜਿੱਤੀ ਜਦੋਂ ਕਿ ਸੀਨੀਅਰ ਵਰਗ ਦੀ ਓਵਰ ਆਲ ਟਰਾਫੀ ਬੀ.ਏ. ਭਾਗ ਪਹਿਲਾ ਕਲਾਸ ਨੇ ਜਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਮਨਮੋਹਨ ਸਿੰਘ ਜੀ ਕਾਲਜ ਕੋ. ਆਰਡੀਨੇਟਰ, ਸ: ਗੁਲਜ਼ਾਰ ਸਿੰਘ ਸਾਬਕਾ ਸਰਪੰਚ, ਸ੍ਰੀ ਗੁਪਤੇਸ਼ਵਰ ਬਾਵਾ ਜੀ, ਸ: ਗੁਲਜ਼ਾਰ ਸਿੰਘ ਰੈਵੀਨਿਊ ਅਫਸਰ ਮਹਿਤਾ ਚੌਂਕ, ਸ: ਗੁਰਦਿਆਲ ਸਿੰਘ ਬੱਲ, ਗਿਆਨੀ ਗੁਰਸ਼ਰਨ ਸਿੰਘ ਜੀ, ਸ: ਨਿਰਮਲ ਸਿੰਘ ਕੋਟਲਾ ਜੀ, ਸ:ਭੁਪਿੰਦਰ ਸਿੰਘ ਅਠਵਾਲ, ਸ:ਸੁਰਿੰਦਰ ਸਿੰਘ, ਸ: ਸੁਖਨਪਾਲ ਸਿੰਘ, ਸ: ਅਵਤਾਰ ਸਿੰਘ, ਸ: ਸੁਰਜੀਤ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply