
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ ਸੱਗੂ) – ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਅਕਾਲੀ ਦਲ (ਬ) ਦਿਹਾਤੀ ਦੇ ਜਿਲ੍ਹਾਂ ਪ੍ਰਧਾਨ ਚੈਅਰਮੇਨ ਸ. ਵੀਰ ਸਿੰਘ ਲੋਪੋਕੇ ਦੇ ਉਚੇਚੇ ਯਤਨਾ ਸਦਕਾਂ ਬਣਾਈ ਜਾ ਰਹੀ ਸਰਹੱਦੀ ਸੜ੍ਹਕ ਦਾ ਅੱਜ ਜਥੇ: ਰਣੀਕੇ ਅਤੇ ਸ ਲੋਪੋਕੇ ਵਲੋਂ ਸਾਂਝੇ ਤੋਰ ‘ਤੇ ਉਦਘਾਟਨ ਕੀਤਾ ਗਿਆ। ਗੁਰਦੁਆਰਾ ਸਤਲਾਣੀ ਸਾਹਿਬ ਦੇ ਅੱਗੇ ਤੋ ਅੱਜ ਬਣਾਉਣੀ ਸ਼ੁਰੂ ਕੀਤੀ ਸੜ੍ਹਕ ਦਾ ਉਦਘਾਟਨ ਕਰਨ ਤੋ ਪਹਿਲਾ ਹੈਂਡ ਗ੍ਰੰਥੀ ਭਾਈ ਕ੍ਰਿਪਾਲ ਸਿੰਘ ਪੱਧਰੀ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਦੇਗ ਵਰਤਾਈ ਗਈ ਉਪਰੰਤ ਸੜ੍ਹਕ ‘ਤੇ ਲੁਕ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਸੀਨੀਅਰ ਅਕਾਲੀ ਆਗੂ ਸ ਵੀਰ ਸਿੰਘ ਲੋਪੋਕੇ ਨੇ ਦੱਸਿਆ ਕਿ ਤਿੰਨ ਸਾਲ ਪਹਿਲਾ ਆਰਮੀ ਦੇ ਗਰਿੱਫ਼ ਵਿਭਾਗ ਵਲੋਂ ਇਹ ਕੱਚੀ ਸੜਕ ਬਣਾਕੇ ਛੱਡੀ ਗਈ ਸੀ ਪ੍ਰੰਤੂ ਉਸ ਸਮੇ ਤੋਂ ਲੈ ਕੇ ਸੜ੍ਹਕ ‘ਤੇ ਪੱਕੇ ਤੌਰ ‘ਤੇ ਲੁਕ ਪਾਉਣੀ ਬਾਕੀ ਸੀ ਜਿਸ ਲਈ ਉਨ੍ਹਾਂ ਲਗਾਤਾਰ ਆਰਮੀ ਦੇ ਗਰਿਫ਼ ਵਿਭਾਗ ਦੇ ਮੁੱਖ ਦਫ਼ਤਰ ਦਿੱਲੀ ਵਿਖੇ ਲਗਾਤਾਰ ਉਚ ਅਫ਼ਸਰਾਂ ਨਾਲ ਸਪੰਰਕ ਕਰਕੇ ਲੰਮੇ ਸਮੇਂ ਤੋਂ ਅਧੂਰੀ ਪਈ ਕਰੀਬ 21 ਕਿਲੋਮੀਟਰ ਸੜ੍ਹਕ ਦਾ 16 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਮੋਕੇ ਆਰਮੀ ਦੇ ਗਰਿੱਫ਼ ਵਿਭਾਗ ਦੇ ਪੁੱਜੇ ਉਚ ਅਫ਼ਸਰਾਂ ਨੂੰ ਬਾਬਾ ਗੁਰਪਿੰਦਰ ਸਿੰਘ ਵਡਾਲਾ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਜਥੇ: ਰਣੀਕੇ, ਜਥੇ: ਲੋਪੋਕੇ ਨਾਲ ਬਾਬਾ ਗੁਰਿਪੰਦਰ ਸਿੰਘ ਵਡਾਲਾ, ਚੈਅਰਮੇਨ ਦਰਸ਼ਨ ਸਿੰਘ ਲਾਹੋਰੀਮੱਲ, ਸਰਪੰਚ ਮੇਜਰ ਸਿੰਘ ਹੁਸ਼ਿਆਰ ਨਗਰ, ਸਰਪੰਚ ਪੂਰਨ ਸਿੰਘ ਲਾਹੋਰੀਮੱਲ, ਪ੍ਰਮਜੀਤ ਸਿੰਘ ਘਰਿੰਡੀ, ਲਖਵੰਤ ਸਿੰਘ ਲਾਹੋਰੀਮੱਲ, ਨੰਬਰਦਾਰ ਸਤਨਾਮ ਸਿੰਘ ਅਚਿੰਤਕੋਟ, ਦੇਸਾ ਸਿੰਘ ਹੁਸ਼ਿਆਰ ਨਗਰ, ਸਰਪੰਚ ਅਜਮੇਰ ਸਿੰਘ ਘਰਿੰਡੀ ਹਾਜ਼ਰ ਸਨ।
Punjab Post Daily Online Newspaper & Print Media