
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ ਸੱਗੁ) – ਕਾਂਗਰਸ ਪਾਰਟੀ ਨੇ ਪੰਜਾਬ ਖਾਸਕਰ ਸਿੱਖਾਂ ਨਾਲ ਹਮੇਸ਼ਾਂ ਧੱਕਾ ਕੀਤਾ ਹੈ, ਇਸ ਲਈ ਪੰਜਾਬ ਵਾਸੀ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਕਦੇ ਮੂੰਹ ਨਹੀਂ ਲਾਉਣਗੇ, ਬੇਸ਼ੱਕ ਉਹ ਪੰਜਾਬ ਦੇ ਬਾਰ-ਬਾਰ ਦੌਰੇ ਕਰੀ ਜਾਣ।ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲਾ ਅਤੇ ਅਟਾਰੀ ਸਾਹਿਬ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਨੇ ਪਿੰਡ ਸੁਲਤਾਨਵਿੰਡ ਵਿਖੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 1984 ਦੌਰਾਨ ਬੇਕਸੂਰ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਦੋਸ਼ੀਆਂ ਨੂੰ ਕਾਂਗਰਸ ਨੇ ਉਚ ਅਹੁਦੇ ਦੇ ਕੇ ਨਿਵਾਜ਼ਿਆ ਹੈ ਅਤੇ ਇਸ ਬੇਇਨਸਾਫੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਰਾਣਾ ਪਲਵਿੰਦਰ ਸਿੰਘ ਕਿਹਾ ਕਿ ਪੰਜਾਬ ਦਾ ਦੌਰਾ ਕਰਕੇ ਕਾਂਗਰਸ ਦੀ ਸਰਕਾਰ ਬਨਾਉਣ ਦੇ ਸੁਪਨੇ ਦੇਖਣਾ ਰਾਹੁਲ ਗਾਂਧੀ ਦੀ ਵੱਡੀ ਭੁੱਲ ਹੈ ਅਤੇ ਇਹ ਸੁਪਨੇ ਕਦੇ ਵੀ ਪੂਰੇ ਨਹੀਂ ਹੋਣਗੇ।ਉਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ 1984 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਜੱਦੋਜਹਿਦ ਕਰਦਾ ਰਹੇਗਾ।ਇਸ ਸਮੇਂ ਉਨਾਂ ਦੇ ਨਾਲ ਜਥੇ: ਹਰਚਰਨ ਸਿੰਘ, ਬਾਬਾ ਅਮਰੀਕ ਸਿੰਘ, ਮੈਨੇਜਰ ਜੋਬਨਜੀਤ ਸਿੰਘ ਸ਼ੰਕਰਪੁਰੀਆ, ਬਲਜੀਤ ਸਿੰਘ ਬੱਬੂ ਦੋਬੁਰਜੀ, ਬਹਾਲ ਸਿੰਘ, ਰਾਜਪਾਲ ਸਿੰਘ, ਗ੍ਰੰਥੀ ਬਲਦੇਵ ਸਿੰਘ, ਬਾਊ ਸਿੰਘ ਵੱਲ੍ਹਾ, ਹਰਦੀਪ ਸਿੰਘ ਮੁੰਡਾਪਿੰਡ, ਪਰਮਿੰਦਰ ਸਿੰਘ, ਸੁਰਜੀਤ ਸਿੰਘ ਚੀਮਾ, ਸਰਵਣ ਸਿੰਘ, ਇੰਦਰ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media