
ਤਰਸਿੱਕਾ, 8 ਨਵੰਬਰ (ਕੰਵਲ ਜੋਧਾ ਨਗਰੀ) – ਕੇਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਮੰਡੀਆਂ ਵਿੱਚ ਹੋ ਰਹੀ ਅੰਨੀ ਲੁੱਟ-ਖਸੁੱਟ ਦੀ ਸ਼ਿਕਾਰ ਹੋਈ ਕਿਸਾਨ ਬੀਬੀ ਸਵਰਨ ਕੌਰ ਪਤਨੀ ਬੱਚਨ ਸਿੰਘ ਕਲੇਰ ਘੁਮਾਣ ਜੋ ਕਿ 7 ਨਵੰਬਰ ਨੂੰ ਦਾਣਾ ਮੰਡੀ ਰਈਆ ਵਿਖੇ ਲੈ ਕੇ ਗਈ ਜੋ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਬਾਸਮਤੀ ਦਾ ਪੂਰਾ ਮੁੱਲ ਨਾ ਮਿਲਣ ਕਰਕੇ ਹਾਰਟ ਅਟੈਕ ਹੋ ਗਿਆ ਅਤੇ ਮੰਡੀ ਵਿੱਚ ਹੀ ਡਿੱਗ ਗਈ।ਜਿਸ ਨੂੰ ਚੌਧਰੀ ਬਲਵੰਤ ਸਿੰਘ ਤੁਰੰਤ ਡਾਕਟਰ ਪਾਸ ਲੈ ਕੇ ਗਿਆ ਅਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।ਡਾਕਟਰ ਦਾ ਕਹਿਣਾ ਸੀ ਕਿ ਇਸ ਨੂੰ ਕੋਈ ਗਹਿਰਾ ਸਦਮਾ ਲੱਗਾ ਹੈ, ਜਿਸ ਕਾਰਨ ਇਸ ਦੀ ਮੌਤ ਹੋ ਗਈ ਹੈ।ਕਿਸਾਨ ਆਗੂ ਬੀਬੀ ਸਵਰਨ ਕੌਰ ਦੀ ਅੰਤਮ ਰਸਮ ‘ਤੇ ਪਹੁੰਚੇ ਕਿਸਾਨ ਸ਼ਘੰਰਸ ਕਮੇਟੀ ਪੰਜਾਬ ਦੇ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ,ਸਕੱਤਰ ਮੁਖਬੈਨ ਸਿੰਘ ਜੋਧਾ ਨਗਰੀ, ਪ੍ਰੈਸ ਸਕੱਤਰ ਸਤਨਾਮ ਸਿੰਘ ਸੁਧਾਰ, ਮੀਤ ਪ੍ਰਧਾਨ ਚਰਨ ਸਿੰਘ ਕਲੇਰ ਘੁਮਾਣ, ਕਰਮ ਸਿੰਘ ਬੱਲ ਸਰਾਂ ਵੱਲੋ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਮੰਡੀਆ ‘ਚ ਹੋ ਰਹੀ ਲੁੱਟ ਬੰਦ ਕੀਤੀ ਜਾਵੇ ਤੇ ਕਿਸਾਨਾਂ ਨੂੰ ਬਾਸਮਤੀ ਦਾ ਪੂਰਾ ਭਾਅ ਦਿੱਤਾ ਜਾਵੇ।ਉਨਾਂ ਨੇ ਬੀਬੀ ਸਵਰਨ ਕੌਰ ਦੇ ਪਰਿਵਾਰ ਨੂੰ ਸਰਕਾਰ ਵੱਲੋ ਵਿੱਤੀ ਸਹਾਇਤਾ ਦਿੱਤੇ ਜਾਣ ਦੀ ਵੀ ਮੰਗ ਕੀਤੀ।ਇਸ ਮੌਕੇ ਦਰਸਨ ਸਿੰਘ ਸਠਿਆਲਾ, ਜੱਸਾ ਸਿੰਘ, ਚੈਚਲ ਸਿੰਘ, ਪ੍ਰਭਜੀਤ ਸਿੰਘ ਨਰਿੰਜਨ ਪੁਰ, ਬਲਵਿੰਦਰ ਸਿੰਘ ਲੋਹਗੜ, ਸੁਖਦੇਵ ਸਿੰਘ, ਬਲਕਾਰ ਸਿੰਘ ਸੁਧਾਰ, ਬੀਬੀ ਜਸਵਿੰਦਰ ਕੌਰ ਚੀਮਾਂ ਬਾਠ, ਸੁਖਦੇਵ ਸਿੰਘ, ਮਨੋਹਰ ਲ਼ਾਲ ਜੋਧਾ ਨਗਰੀ, ਭਾਗ ਸਿੰਘ, ਸਰਦੂਲ ਸਿੰਘ, ਕੁਲਦੀੋਪ ਸਿੰਘ, ਕਸ਼ਮੀਰ ਸਿੰਘ ਕਲੇਰ ਘੁਮਾਣ ਆਦਿ ਆਗੂ ਹਾਜਰ ਸਨ।
Punjab Post Daily Online Newspaper & Print Media