ਨਵੀਂ ਦਿੱਲੀ, 9 ਨਵੰਬਰ (ਅੰਮ੍ਰਿਤ ਲਾਲ ਮੰਨਣ)- ਬੀਤੇ ਦਿਨੀਂ ਦੱਖਣ ਦਿੱਲੀ ਦੇ ਸ੍ਰੀ ਨਿਵਾਸਪੁਰੀ ਕੱਲੋਨੀ ਵਿੱਚ ਰਾਮਲੀਲਾ ਦੇਖਣ ਗਈ 5.5 ਸਾਲ ਦੀ ਬੱਚੀ ਨੂੰ ਬਦਨੀਤੀ ਨਾਲ ਚੁੱਕ ਕੇ ਭੱਜਣ ਵਾਲੇ ਸ਼ਰਾਰਤੀ ਅੰਸਰ ਨੂੰ ਪਿੱਛਾ ਕਰਕੇ ਫੜਨ ਵਾਲੇ ਦਿੱਲੀ ਪੁਲਿਸ ਦੇ ਬਹਾਦਰ ਹੈਡ ਕਾਂਸਟੇਬਲ ਅਨਿਲ ਨੂੰ ਸ਼੍ਰੀ ਨਿਵਾਸਪੁਰੀ ਦੀਆਂ ਮਾਰਕੀਟ ਐਸੋਸੀਏਸਨਾਂ ਅਤੇ ਆਰ.ਡਬਲਿਊ.ਏ. ਮੈਂਬਰਾਂ ਦੇ ਵੱਫਦ ਵੱਲੋਂ ਸਨਮਾਨਿਤ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੌਲੀ ਦੀ ਅਗਵਾਈ ਹੇਠ ਗਏ ਵੱਫਦ ਵੱਲੋਂ ਸ਼੍ਰੀ ਨਿਵਾਸਪੁਰੀ ਚੌਕੀ ਵਿੱਚ ਹੈਡ ਕਾਂਸਟੇਬਲ ਦੇ ਨਾਲ ਚੌਕੀ ਇੰਚਾਰਜ ਸਹਿਦੇਵ ਤੋਮਰ ਦੀ ਵੀ ਪੁਲਿਸ ਦੀ ਉਕਤ ਉਸਾਰੂ ਕਾਰਗੁਜਾਰੀ ਨੂੰ ਅੰਜਾਮ ਦੇਣ ਕਰਕੇ ਸਲਾਘਾ ਵੀ ਕੀਤੀ ਗਈ। ਜੌਲੀ ਨੇ ਦੱਸਿਆ ਕਿ ਦਿੱਲੀ ਵਿਚ ਛੋਟੀ ਬੱਚੀਆਂ ਨਾਲ ਬੀਤੇ ਕੁਝ ਦਿਨਾਂ ਤੋਂ ਅਪਰਾਧ ਕਰਨ ਦੀਆਂ ਸਾਹਮਣੇ ਆ ਰਹੀਆਂ ਘਿਨੌਣੀਆਂ ਵਾਰਦਾਤਾ ਸਮਾਜ ਵਿਚ ਪੈਦਾ ਹੋ ਰਹੀ ਸੋੜੀ ਸੋਚ ਅਤੇ ਆਪਣੇ ਸੰਸਕਾਰਾਂ ਤੋਂ ਨੋਜਵਾਨਾਂ ਵੱਲੋਂ ਪਿੱਠ ਦਿਖਾਉਣ ਕਰਕੇ ਪੈਦਾ ਹੋ ਰਹੀਆਂ ਹਨ। ਜਿਸ ਲਈ ਬੁੱਧੀਜੀਵੀਆ ਨੂੰ ਬੱਚੀਆਂ ਅਤੇ ਧੀਆਂ ਪ੍ਰਤੀ ਸਮਾਜ ਦੇ ਰਵਈਐ ਵਿੱਚ ਬਦਲਾਵ ਲਿਆਉਣ ਵਾਸਤੇ ਵੱਡੀਆ ਕੋਸ਼ਿਸ਼ਾਂ ਕਰਨ ਦੀ ਜਰੂਰਤ ਹੈ।
ਇਸਦੇ ਨਾਲ ਹੀ ਜੌਲੀ ਨੇ ਸਮਾਜਿਕ ਪ੍ਰੋਗਰਾਮਾਂ ਜਾਂ ਵੱਡੇ ਪਰਿਵਾਰਿਕ ਸਮਾਗਮਾਂ ਵਿੱਚ ਜਾਉਣ ਦੌਰਾਨ ਮਾਂ-ਪਿਉ ਨੂੰ ਆਪਣੀ ਬੱਚੀਆਂ ਦਾ ਖਾਸ ਖਿਆਲ ਰੱਖਣ ਦੀ ਵੀ ਸਲਾਹ ਦਿੱਤੀ। ਅਨਿਲ ਵੱਲੋਂ ਇਸ ਮਾਮਲੇ ਵਿੱਚ ਦਿਖਾਈ ਗਈ ਚੁਸਤੀ ਤੋਂ ਦਿੱਲੀ ਪੁਲਿਸ ਦੇ ਹੋਰ ਮੁਲਾਜਮਾ ਨੂੰ ਸਬਕ ਲੈਣ ਦੀ ਜੌਲੀ ਨੇ ਅਪੀਲ ਕੀਤੀ। ਇਸ ਵੱਫਦ ਵਿੱਚ ਸੁਰੇਸ਼ ਆਰਿਆ, ਵਰਿੰਦਰ ਗੌਤਮ ਰਾਮਭਰੋਸੇ, ਸ੍ਰੀ ਨਿਵਾਸਪੁਰੀ ਮਾਰਕੀਟ ਫੈਡਰੇਸ਼ਨ ਦੇ ਪ੍ਰਧਾਨ ਰਾਜੂ ਬੁਧਲਾਨੀ, ਅਸ਼ੋਕ ਆਹੂਜਾ, ਗੁਰਵਿੰਦਰ ਸਿੰਘ ਅਤੇ ਖੁਸ਼ਵਿੰਦਰ ਸਿੰਘ ਮੋਨੂੰ ਵਾਲਿਆ ਮੌਜ਼ੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media