Tuesday, March 24, 2026

ਪੰਥ ਨੂੰ ਦੋਫਾੜ ਕਰਨ ਦੀਆਂ ਸਾਜਿਸ਼ਾਂ ਘੜਨ ਵਾਲਿਆਂ ਨੂੰ ਦਿੱਲੀ ਦੀ ਸੰਗਤ ਨੇ ਸਿੱਧਾ ਰਾਹ ਦਿਖਾਇਆ – ਦਿੱਲੀ ਕਮੇਟੀ

Delhi Sikh Gurdwara Logo

ਨਵੀਂ ਦਿੱਲੀ, 12 ਨਵੰਬਰ (ਅੰਮ੍ਰਿਤ ਲਾਲ ਮੰਨਣ) ਕੁੱਝ ਸਿਆਸੀ ਜਥੇਬੰਦੀਆਂ ਵੱਲੋਂ ਬੀਤੇ ਦਿਨੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਸਰਬੱਤ ਖਾਲਸਾ ਦੇ ਨਾਂ ਤੇ ਬੁਲਾਈ ਗਈ ਪੰਥਕ ਇਕੱਤ੍ਰਤਾ ਤੋਂ ਦਿੱਲੀ ਦੀਆਂ ਸੰਗਤਾਂ ਨੇ ਦੂਰੀ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਆਪਣੀ ਵਫਾਦਾਰੀ ਤੇ ਵਿਸਵਾਸ਼ ਨੂੰ ਇਕ ਵਾਰ ਫਿਰ ਤੋਂ ਜਨਤਕ ਕਰ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਉਕਤ ਦਾਅਵਾ ਕਰਦੇ ਹੋਏ ਦਿੱਲੀ ਦੀ ਕਿਸੇ ਵੀ ਸਿਆਸ਼ੀ, ਧਾਰਮਿਕ ਜਾਂ ਸਮਾਜਿਕ ਜਥੇਬੰਦੀ ਵੱਲੋਂ ਇਸ ਇਕੱਤ੍ਰਤਾ ਦਾ ਹਿੱਸਾ ਨਾ ਬਣਨ ਤੇ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਥ ਨੂੰ ਦੋਫਾੜ ਕਰਨ ਦੀਆਂ ਸਾਜਿਸ਼ਾਂ ਘੜਨ ਵਾਲੇ ਲੋਕਾਂ ਨੂੰ ਦਿੱਲੀ ਦੀ ਸੰਗਤ ਨੇ ਸਿੱਧਾ ਰਾਹ ਦਿਖਾ ਦਿੱਤਾ ਹੈ।
ਸਮੂਹ ਪੰਥਦਰਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਨਤਮਸਤਕ ਹੋਣ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਨੇ ਪੰਥ ਦੇ ਧੁਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕਰਨ ਦੀਆਂ ਹੋ ਰਹੀਆਂ ਸਾਜਿਸ਼ਾਂ ਤੋਂ ਸੁਚੇਤ ਰਹਿਣ ਦੀ ਵੀ ਸੰਗਤਾਂ ਨੂੰ ਬੇਨਤੀ ਕੀਤੀ।ਦਿੱਲੀ ਕਮੇਟੀ ਵੱਲੋਂ ਪੂਰਣ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ ਅਤੇ ਸੰਦੇਸ਼ ਤੇ ਪਹਿਰਾ ਦੇਣ ਦੀ ਵਚਨਬੱਧਤਾ ਨੂੰ ਜਾਹਿਰ ਕਰਦੇ ਹੋਏ ਉਨ੍ਹਾਂ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਇਸ ਮਸਲੇ ਤੇ ਆਪਣੇ ਕਾਰਕੁੰਨਾ ਨੂੰ ਬਸਾਂ ਭਰਕੇ ਲੈ ਜਾਉਣ ਦੀ ਜਿੰਮੇਵਾਰੀ ਲਗਾਉਣ ਦੇ ਬਾਅਦ ਸੰਗਤਾਂ ਵੱਲੋਂ ਮਿਲੀ ਕੋਰੀ ਨਾਹ ਕਰਕੇ ਸਰਨਾ ਵੱਲੋਂ ਇਸ ਇਕੱਤ੍ਰਤਾ ਵਿੱਚ ਅੰਤ ਵੇਲੇ ਨਾ ਜਾਉਣ ਦੇ ਲਏ ਗਏ ਫੈਸਲੇ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਤੇ ਕੌਮ ਵਿੱਚ ਦੁਵਿਧਾ ਖੜੀ ਕਰਨ ਵਾਲੇ ਲੋਕਾਂ ਨੂੰ ਮੁੜ੍ਹ ਤੋਂ 2013 ਦੀਆਂ ਦਿੱਲੀ ਕਮੇਟੀ ਚੋਣਾਂ ਵਿੱਚ ਮਿਲੇ ਫਤਵੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply