
ਬਟਾਲਾ, 14 ਨਵੰਬਰ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ,ਜਿਲ੍ਹਾ ਸਾਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੇ ਦਿਸ਼ਾ ਨਿਰਦੇਸਾ ਅਧੀਨ ਜਿਲ੍ਹਾ ਗੁਰਦਾਸਪੁਰ ਵਿਚ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਗੁਰਦਾਸਪੁਰ ਵਿਖੇ ਲੱਗੀ ਇੰਸਪਾਇਰਡ ਸਾਇੰਸ ਐਵਾਰਡ ਪ੍ਰਦਰਸ਼ਨੀ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਰਜੋਆ ਦੀ ਵਿਦਿਆਰਥਣ ਲਵਪ੍ਰੀਤ ਕੌਰ ਦੀ ਚੋਣ ਸਟੇਟ ਪ੍ਰਦਰਸ਼ਨੀ ਲਈ ਹੋਈ , ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੁਲੱਖਣ ਸਿੰਘ ਤੇ ਲੈਕ: ਦਿਲਬਾਗ ਸਿੰਘ ਬਸਰਾਵਾਂ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ ਵੱਖ-ਵੱਖ ਸਕੂਲਾਂ ਦੇ ਬੱ ਚਿਆਂ ਨੇ ਭਾਗ ਲਿਆ, ਜਿਸ ‘ਚ ਬੱਚਿਆਂ ਨੇ ਮਾਡਲ ਤਿਆਰ ਕੀਤੇ ਸਨ ਤੇ ਜੱਜਾਂ ਵੱਲੋਂ ਕੱਢੇ ਗਏ ਨਤੀਜੇ ਦੌਰਾਨ ਸਾਡੇ ਸਕੂਲ ਦੀ ਵਿਦਿਆਰਥਣ ਦੀ ਸਟੇਟ ਵਾਸਤੇ ਚੋਣ ਹੋਈ , ਇਸ ਮੌਕੇ ਜ਼ਿਲ੍ਹਾ ਸਿੱਖਿਆ ਅਸਫਰ (ਸੈਕੰਡਰੀ) ਵੱਲੋਂ ਲਵਪ੍ਰੀਤ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ , ਸਕੂਲ ਪੁੱਜਣ ‘ਤੇ ਇਸ ਬੱਚੀ ਨੂੰ ਸਮੂਹ ਸਟਾਫ ਨੇ ਵਧਾਈ ਦਿਤੀ।
Punjab Post Daily Online Newspaper & Print Media