
ਬਟਾਲਾ, 14 ਨਵੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਬੀ.ਯੂ.ਸੀ. ਕਾਲਜ ਬਟਾਲਾ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਇਕ ਸਫਲ ਕਾਵਿ-ਗੋਸ਼ਟੀ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਦੋ ਕਾਵਿ-ਕਿਤਾਬਾਂ ਡਾ. ਸੈਮੂਅਲ ਗਿੱਲ ਦੀ ‘ਧਰਤੀ ਵਿੱਚ ਤਰੇੜਾਂ’ ਅਤੇ ਸ਼੍ਰੀ ਬਲਵਿੰਦਰ ਸਿੰਘ ਗੰਭੀਰ ਦੀ ‘ਤੀਰ ਗੰਭੀਰ ਦੇ’ ਉੱਪਰ ਭਰਵੀਂ ਵਿਚਾਰ ਚਰਚਾ ਕੀਤੀ ਗਈ। ਇਨ੍ਹਾਂ ‘ਤੇ ਕ੍ਰਮਵਾਰ ਡਾ. ਨਰੇਸ਼ ਕੁਮਾਰ ਤੇ ਡਾ. ਪਰਮਜੀਤ ਸਿੰਘ ਕਲਸੀ ਨੇ ਵਿਦਵਤਾ ਭਰਪੂਰ ਆਲੋਚਨਾਤਮ ਪੇਪਰ ਪੇਸ਼ ਕੀਤੇ। ਡਾ. ਨਰੇਸ਼ ਕੁਮਾਰ ਨੇ ਧਰਤੀ ਵਿੱਚ ਤਰੇੜਾਂ ਪੁਸਤਕ ਉੱਪਰ ਬੋਲਦਿਆਂ ਕਿਹਾ ਕਿ ਡਾ. ਸੈਮੂਅਲ ਗਿੱਲ ਦੀ ਗ਼ਜ਼ਲ ਸਤਹੀ ਅਭਿਆਸੀ ਧਰਾਤਲ ਤੋਂ ਸ਼ੂਰੂ ਹੋ ਕੇ ਗੰਭੀਰ ਸਮਾਜਿਕ ਮਸਲਿਆਂ ਤੀਕ ਪਹੁੰਚ ਕਰਦੀ ਹੈ।ਇਹਨਾਂ ਗ਼ਜ਼ਲਾਂ ਉੱਪਰ ਰੁਮਾਂਟਿਕ ਭਾਵ ਵੀ ਭਾਰੂ ਰਹਿੰਦੇ ਹਨ। ਡਾ. ਪਰਮਜੀਤ ਸਿੰਘ ਕਲਸੀ ‘ਤੀਰ ਗੰਭੀਰ ਦੇ’ ਉੱਪਰ ਪੇਪਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਵਿਚ ਇਹ ਪੁਸਤਕ ਇਕ ਮੁੱਲਵਾਨ ਵਾਧਾ ਹੈ। ਡਾ. ਰਵਿੰਦਰ ਨੇ ਕਿਹਾ ਕਿ ਡਾ. ਸੈਮੂਅਲ ਗਿੱਲ ਦੀ ਗ਼ਜ਼ਲ ਤੇ ਸਵੈ ਤੇ ਸਮਾਜ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ। ਪ੍ਰੋ. ਕ੍ਰਿਪਾਲ ਸਿੰਘ ਯੋਗੀ ਨੇ ਗੰਭੀਰ ਦੇ ਵਿਅੰਗ ਸਮਾਜਿਕ ਬੁਰਾਈਆਂ ‘ਤੇ ਤਿੱਖੀ ਟਿੱਪਣੀ ਹੈ।ਇਨ੍ਹਾਂ ਪੇਪਰਾਂ ਉੱਪਰ ਹੋਈ ਵਿਚਾਰ ਚਰਚਾ ‘ਚ ਡਾ. ਇੰਦਰਾ ਵਿਰਕ, ਜਸਵੰਤ ਹਾਂਸ, ਸੁਲਤਾਨ ਭਾਰਤੀ, ਚੰਨ ਬੋਲੇਵਾਲੀਆ, ਸੁਰਿੰਦਰ ਸਿੰਘ ਨਿਮਾਣਾ, ਸੰਧੂ ਬਟਾਲਵੀ ਤੇ ਅਸ਼ੋਕ ਕੁਮਾਰ ਆਦਿ ਨੇ ਹਿੱਸਾ ਲਿਆ ਅਤੇ ਕਈ ਮੁੱਲਵਾਨ ਨੁਕਤੇ ਉਠਾਏ। ਡਾ. ਨਰੇਸ਼ ਤੇ ਡਾ. ਪਰਮਜੀਤ ਸਿੰਘ ਕਲਸੀ ਨੇ ਇਨ੍ਹਾਂ ਦੇ ਸੰਖੇਪ ਸਪਸ਼ਟੀਕਰਨ ਪੇਸ਼ ਕੀਤੇ। ਸਮੁੱਚੀ ਵਿਚਾਰ-ਚਰਚਾ ਨੂੰ ਉੱਘੇ ਸ਼ਾਇਰ ਡਾ. ਰਵਿੰਦਰ ਅਤੇ ਪੰਜਾਬੀ ਵਿਦਵਾਨ ਪ੍ਰੋ. ਕ੍ਰਿਪਾਲ ਸਿੰਘ ਯੋਗੀ ਨੇ ਬੜੇ ਭਾਵਪੂਰਤ ਢੰਗ ਨਾਲ ਸਮੇਟਿਆ।ਇਸ ਮੌਕੇ ਪ੍ਰੋ. ਕਲਜੀਤ ਕੌਰ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਟੁਕੜੇ ਟੁਕੜੇ ਜੀਵਨ’ ਨੂੰ ਲੋਕ ਅਰਪਣ ਕੀਤਾ ਗਿਆ।ਇਸ ਕਾਵਿ-ਪੁਸਤਕ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ, ਚਮਨ ਹਰਗੋਬਿੰਦਪੁਰੀ, ਡਾ. ਰਵਿੰਦਰ, ਡਾ. ਸੈਮੂਅਲ ਗਿੱਲ, ਪ੍ਰਿ. ਰਘਬੀਰ ਸਿੰਘ ਸੋਹਲ, ਡਾ. ਨਰੇਸ਼ ਕੁਮਾਰ ਤੇ ਪ੍ਰੋ. ਕ੍ਰਿਪਾਲ ਸਿੰਘ ਯੋਗੀ ਨੇ ਲੋਕ ਅਰਪਣ ਕੀਤਾ। ਇਸ ਕਾਵਿ-ਪੁਸਤਕ ਬਾਰੇ ਸੰਖੇਪ ਜਾਣਕਾਰੀ ਸ਼੍ਰੀ ਦੇਵਿੰਦਰ ਦੀਦਾਰ ਨੇ ਸਾਂਝੀ ਕੀਤੀ। ਸਮਾਗਮ ਦੇ ਦੂਜੇ ਪੜਾਅ ‘ਚ ਕਾਵਿ-ਰਚਨਾਵਾਂ ਪੇਸ਼ ਕੀਤੀਆਂ ਗਈਆਂ। ਪ੍ਰਮੁੱਖ ਕਵੀਆਂ ਵਿਚ ਸਰਵ ਸ਼੍ਰੀ ਵਿਨੋਦ ਸ਼ਾਇਰ, ਅਜੀਤ ਕਮਲ, ਸੁਖਦੇਵ ਸਿੰਘ ਪ੍ਰੇਮੀ, ਤਲਵਿੰਦਰ ਕੌਰ, ਡਾ. ਰਮਨਦੀਪ ਸਿੰਘ, ਨਰਿੰਦਰ ਸਿੰਘ ਸੰਘਾ, ਜਸਵੰਤ ਹਾਂਸ, ਵਿਜੇ ਅਗਨੀਹੋਤਰੀ, ਚੰਨ ਬੋਲੇਵਾਲੀਆ, ਕੁਲਬੀਰ ਸਿੰਘ ਸੱਗੂ, ਮਨਮੋਹਨ ਕਪੂਰ, ਸੁਲਤਾਨ ਭਾਰੀ, ਰਘਬੀਰ ਸਿੰਘ ਸੋਹਲ, ਨਰਿੰਦਰ ਸਿੰਘ ਸੰਧੂ, ਭੁਪਿੰਦਰ ਸਿੰਘ ਪੰਛੀ, ਓਮ ਪ੍ਰਕਾਸ਼ ਭਗਤ, ਬਲਦੇਵ ਸਿੰਘ ਰੰਧਾਵਾ, ਪ੍ਰਵੀਨ ਸਿੰਘ, ਗੁਰਮੀਤ ਸਿੰਘ (ਕਾਦੀਆਂ), ਸੂਬਾ ਸਿੰਘ ਖਹਿਰਾ, ਕੰਵਲਜੀਤ ਕੌਰ, ਦੁੱਖਭੰਜਨ ਸਿੰਘ ਰੰਧਾਵਾ, ਨਰਿੰਦਰ ਬਰਨਾਲ, ਸੁੱਚਾ ਸਿੰਘ ਨਾਗੀ, ਮੋਹਨ ਸਿੰਘ ਸੋਹੀ, ਕਰਨੈਲ ਸਿੰਘ ਮਸਾਣੀਆਂ, ਹਜ਼ਾਰਾ ਲਾਲ, ਰਜਨੀਸ਼ ਭੱਟੀ, ਪਰਮਜੀਤ ਕੌਰ ਤੇ ਬਿਕਰਮੀਤ ਸਿੰਘ ਆਦਿ ਸ਼ਾਮਲ ਸਨ।ਸਮਾਗਮ ਦੌਰਾਨ ਕਾਲਜ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਵੱਡੀ ਗਿਣਤੀ ‘ਚ ਸ਼ਾਮਲ ਹੋਏ। ਕਾਲਜ ਸਟਾਫ਼ ਵਜੋਂ ਡਾ. ਬੀ.ਕੇ. ਸ਼ਰਮਾ, ਡਾ. ਜੇ.ਪੀ. ਸਿੰਘ, ਪ੍ਰੋ. ਐਲ.ਪੀ.ਸਿੰਘ, ਪ੍ਰੋ. ਦਿਲਬਾਗ ਸਿੰਘ, ਪ੍ਰੋ. ਲਲਿਤ ਕੁਮਾਰ, ਪ੍ਰੋ. ਧਿਆਨ ਸਿੰਘ ਸੰਧੂ, ਪ੍ਰੋ. ਰਮਨਦੀਪ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਦਲਜੀਤ ਕੌਰ, ਪ੍ਰੋ. ਜਤਿੰਦਰ ਕੌਰ, ਪ੍ਰੋ. ਹਰਕਮਲ ਕੌਰ, ਪ੍ਰੋ. ਜਤਿੰਦਰਜੀਤ, ਪ੍ਰੋ. ਸੁਖਜਿੰਦਰ ਸਿੰਘ ਬਾਠ, ਪ੍ਰੋ. ਨੀਰਜ ਸ਼ਰਮਾ, ਪ੍ਰੋ. ਸੰਦੀਪ ਚੰਚਲ, ਪ੍ਰੋ. ਅਮਾਨਤ ਮਸੀਹ, ਡਾ. ਰੀਤੂ ਆਦਿ ਹਾਜ਼ਰ ਸਨ।
Punjab Post Daily Online Newspaper & Print Media