ਅੰਮ੍ਰਿਤਸਰ, 14 ਨਵੰਬਰ (ਗੁਰਚਰਨ ਸਿੰਘ)- ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦੇ ਮੁੱਖ ਦਫ਼ਤਰ ਵਿਚ ਸ. ਉਪਕਾਰ ਸਿੰਘ ਜੀ ਸੰਧੂ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਫਰਾਂਸ ਵਿਚ ਹੋਈਆਂ ਅੱਤਵਾਦੀ ਗਤੀਵਿਧੀਆਂ ਨਾਲ 100 ਤੋਂ ਵੀ ਵਧੇਰੇ ਹੋਈਆਂ ਮੌਤਾਂ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜਿਵੇਂ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਇਸ ਕਰਕੇ ਉਹ ਮਨੁੱਖਤਾ ਦੇ ਦੁਸ਼ਮਣ ਸਨ। ਉਨ੍ਹਾਂ ਕਿਹਾ ਕਿ ਮੌਤ ਦਾ ਦੁੱਖ ਵੀ ਹਰ ਪਰਿਵਾਰ ਵਿਚ ਇੱਕੋ ਜਿਹਾ ਹੁੰਦਾ ਹੈ ਤੇ ਰੱਬ ਕਿਸੇ ਨੂੰ ਵੀ ਅਜਿਾਹ ਸਮਾਂ ਨਾ ਦਿਖਾਵੇ।ਮੀਟਿੰਗ ਵਿਚ ਦੁਨੀਆਂ ਦੀ ਅਮਨ ਸ਼ਾਂਤੀ ਦੀ ਅਰਦਾਸ ਕੀਤੀ ਗਈ ਅਤੇ ਫਰਾਂਸ ਵਿਚ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਸ. ਕੁਲਜੀਤ ਸਿੰਘ, ਸ. ਹਰਵਿੰਦਰ ਸਿੰਘ ਸੰਧੂ, ਸ. ਅਮਰਜੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਭਾਟੀਆ, ਮਨਮੋਹਨ ਸਿੰਘ ਰਾਜੂ, ਅੰਮ੍ਰਿਤਪਾਲ ਸਿੰਘ ਬੱਬਲੂ, ਮਨਪ੍ਰੀਤ ਸਿੰਘ, ਕਮਲਜੀਤ ਗੋਲਡੀ, ਹਰਦੇਵ ਸਿੰਘ,ਜਸਬੀਰ ਸਿੰਘ ਵਡਾਲੀ,ਬਖਸ਼ੀਸ ਸਿੰਘ ਸੰਘਾ,ਜਗਤਾਰ ਸਿੰਘ, ਕੁਲਦੀਪ ਸਿੰਘ ਸ਼ਰੀਫਪੁਰਾ, ਅਮਰੀਕ ਸਿੰਘ ਗੁਮਾਨਪੁਰਾ, ਰੁਪਿੰਦਰ ਸਿੰਘ ਮਾਹਲ,ਹਰਦੇਵ ਸਿੰਘ,ਦਿਨੇਸ਼ ਕੁਮਾਰ, ਰਣਜੀਤ ਸਿੰਘ ਰਾਣਾ, ਹਰਦਲਬੀਰ ਸਿੰਘ ਸੋਨੂੰ ਮਾਹਲ ਆਦਿ ਮੋਜੂਦ ਸਨ।
Check Also
ਨਿਊ ਗਾਰਡਨ ਕਲੋਨੀ ਦੀਆਂ ਸੜਕਾਂ ’ਤੇ ਪ੍ਰੀਮਿਕਸ ਪਾ ਕੇ ਕਰਵਾਈ ਰੀਕਾਰਪੇਟਿੰਗ – ਕਰਮਜੀਤ ਰਿੰਟੂ
ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਉਤਰੀ ਦੇ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ …
Punjab Post Daily Online Newspaper & Print Media