Tuesday, September 1, 2026

ਸ. ਸੰਧੂ ਵੱਲੋਂ ਪਾਰਟੀ ਅਹੁੱਦਾ ਛੱਡਣ ੳਪਰੰਤ ਹਲਕਾ ਪੂਰਬੀ ਲਵਾਰਿਸ – ਮੋਨੀ ਵੇਰਕਾ

PPN1411201516ਅੰਮ੍ਰਿਤਸਰ, 14 ਨਵੰਬਰ (ਗੁਰਚਰਨ ਸਿੰਘ)- ਅੱਜ ਹਲਕਾ ਪੂਰਬੀ ਦੇ ਪ੍ਰਮੁੱਖ ਇਲਾਕੇ ਵੇਰਕਾ ਦੇ ਨਿਵਾਸੀਆਂ ਵੱਲੋਂ ਇੱਕਤਰ ਹੋ ਕੇ ਹਲਕਾ ਪੂਰਬੀ ਦੀ ਨਿਘਰਦੀ ਹਾਲਤ ਉੱਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।ਸਭ ਇਕਮੱਤ ਸਨ ਕਿ ਪਹਿਲਾਂ ਤਾਂ ਸ. ਉਪਕਾਰ ਸਿੰਘ ਸੰਧੂ ਜੋ ਕਿ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸਨ ਤਾਂ ਵੇਰਕੇ ਦੀਆਂ ਸਮੱਸਿਆਵਾਂ ਲਈ ਜਾਂਦੇ ਸਨ ਤਾਂ ਉਹ ਤੁਰੰਤ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹੁੰਦੇ ਸਨ।ਮੈਡਮ ਸਿੱਧੂ ਵੱਲੋਂ ਨਾਂ ਤਾਂ ਕਦੀ ਪਹਿਲਾਂ ਹਲਕੇ ਦੀ ਸਾਰ ਲਈ ਗਈ ਸੀ ਅਤੇ ਨਾਂ ਹੁਣ ਇਲਾਕੇ ਵੱਲ ਵੇਖਿਆ ਵੀ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਮੈਡਮ ਸਿੱਧੂ ਕੋਲ ਇੱਕ ਬਹਾਨਾਂ ਸੀ ਕਿ ਸ. ਉਪਕਾਰ ਸਿੰਘ ਸੰਧੂ ਹਲਕੇ ਵਿਚ ਦਖਲਅੰਦਾਜ਼ੀ ਕਰਦੇ ਹਨ ਪਰ ਮੈਡਮ ਸਿੱਧੂ ਦੇ ਸੁਭਾਅ ਵਿਚ ਤਾਂ ਅੱਜ ਵੀ ਕਿਸੇ ਤਰਾਂ ਦਾ ਕੋਈ ਫ਼ਰਕ ਨਜ਼ਰ ਨਹੀਂ ਆ ਰਿਹਾ।ਉਨ੍ਹਾਂ ਕਿਹਾ ਕਿ ਸ. ਸੰਧੂ ਵੱਲੋਂ ਆਪਣੀ ਗਤੀਵਿਧੀਆਂ ਘਟਾਉਣ ਨਾਲ ਵੇਰਕਾ ਲਵਾਰਿਸ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਵਿਚ 2-3 ਵਾਰ ਵੇਰਕਾ ਨਿਵਾਸੀਆਂ ਦੀ ਵੱਡੀ ਗਿਣਤੀ ਸ. ਸੰਧੂ ਦੇ ਘਰ ਉਨ੍ਹਾਂ ਨੂੰ ਮਿਲਣ ਗਈ ਅਤੇ ਉਨ੍ਹਾਂ ਨੂੰ ਹਲਕਾ ਪੂਰਬੀ ਦੀ ਕਮਾਂਡ ਉਸੇ ਤਰਾਂ ਸੰਭਾਲਣ ਲਈ ਬੇਨਤੀ ਕੀਤੀ।ਉਨ੍ਹਾਂ ਕਿਹਾ ਕਿ ਲੋਕ ਹੀ ਸ਼ਕਤੀ ਹੁੰਦੇ ਹਨ ਤੇ ਸਾਰੇ ਵੇਰਕਾ ਨਿਵਾਸੀ ਸ. ਸੰਧੂ ਦੇ ਨਾਲ ਹਨ।ਅੱਜ ਦੀ ਇੱਕਤਰਤਾ ਵਿੱਚ ਜਿੱਥੇ ਵੇਰਕੇ ਦੇ ਰੁਕੇ ਹੋਏ ਵਿਕਾਸ ਸੰਬੰਧੀ ਚਿੰਤਾ ਪ੍ਰਗਟਾਈ ਗਈ।ਉਥੇ ਸ. ਉਪਕਾਰ ਸਿੰਘ ਸੰਧੂ ਨੂੰ ਮੁੜ ਸੰਗਠਿਤ ਹੋ ਕੇ ਹਲਕਾ ਪੂਰਬੀ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਬੇਨਤੀ ਕੀਤੀ।ਇਸ ਮੌਕੇ ਸ. ਲਖਬੀਰ ਸਿੰਘ ਮੋਨੀ ਵੇਰਕਾ, ਸ. ਹਰਜਿੰਦਰ ਸਿੰਘ ਬੰਟਾ, ਸ. ਧੰਨਾ ਸਿੰਘ, ਸ. ਭੁਪਿੰਦਰ ਸਿੰਘ ਵੇਰਕਾ, ਸ. ਮਨਪ੍ਰੀਤ ਸਿੰਘ ਵੇਰਕਾ ਆਦਿ ਮੋਜੂਦ ਸਨ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply