Sunday, April 26, 2026

ਪ੍ਰਧਾਨ ਦੇ ਅਹੁੱਦੇ ਲਈ ਕੋਈ ਟਕਸਾਲੀ ਆਗੂ ਚੁਣਨ ਦੀ ਮੰਗ

ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਲਈ ਸਖਤ ਕਾਨੂੰਨ ਦੀ ਮੰਗ

PPN1611201501

ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ ਸੱਗੂ) ਸ੍ਰੋਮਣੀ ਅਕਾਲੀ ਜਥਾ ਸ਼ਹਿਰੀ ਦੇ ਟਕਸਾਲੀ ਆਗੂਆਂ ਤੇ ਅਹੁਦੇਦਾਰਾਂ ਦੀ ਇਕ ਹੰਗਾਮੀ ਮੀਟਿੰਗ ਪਾਰਟੀ ਦੇ ਟਕਸਾਲੀ ਆਗੂ ਤੇ ਸ਼ਹਿਰੀ ਜਥੇ ਦੇ ਸਕੱਤਰ ਜਨਰਲ ਜਥੇ: ਪੂਰਨ ਸਿੰਘ ਮੱਤੇਵਾਲ ਦੀ ਅਗਵਾਈ ਹੇਠ ਕੌਂਸਲਰ ਮਨਮੋਹਨ ਸਿੰਘ ਟੀਟੂ ਦੇ ਦਫਤਰ ਵਿਚ ਹੋਈ।ਇਸ ਮੀਟਿੰਗ ਦੌਰਾਨ ਜਿਥੇ ਪੰਜਾਬ ਵਿਚ ਪਿਛਲੇ ਦਿਨੀ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਲਈ ਸਜਾਏ ਮੌਤ ਦਾ ਕਾਨੂੰਨ ਬਣਾਏ ਜਾਣ ਦੀ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ, ਉਥੇ ਇਸ ਮਾਮਲੇ ਤੇ ਵਿਰੋਧੀਆਂ ਨੂੰ ਕੀਤੀ ਜਾ ਰਹੀ ਗੰਦੀ ਰਾਜਨੀਤੀ ਤੋਂ ਬਾਜ਼ ਆਉਣ ਲਈ ਕਿਹਾ। ਜਥੇ: ਪੂਰਨ ਸਿੰਘ ਮੱਤੇਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਇਕ ਪੰਥਕ ਪਾਰਟੀ ਹੈ ਤੇ ਜਿਸ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਤੇ ਕਾਂਗਰਸ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਵਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਤੇ ਪੰਜਾਬ ਦੇ ਮਾਹੋਲ ਨੂੰ ਵਿਗਾੜਨ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ, ਜੋ ਕਿ ਸੋਸ਼ਲ ਮੀਡੀਆ ਤੇ ਕੂਝ ਕਾਂਗਰਸੀ ਆਗੂਆਂ ਦੀ ਰਿਕਾਰਡਿੰਗ ਤੋਂ ਸਾਬਤ ਹੁੰਦਾ ਹੈ।ਇਸ ਮੌਕੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਪਾਸੋਂ ਮੰਗ ਕੀਤੀ ਕਿ ਅੰਮ੍ਰਿਤਸਰ ਵਿਚ ਸ੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਦੇ ਖਾਲੀ ਪਾਏ ਅਹੁੱਦੇ ਲਈ ਸ਼ਹਿਰ ਦੇ ਇਮਾਨਦਾਰ ਤੇ ਅਕਾਲੀ ਪਿਛੋਕੜ ਕਿਸੇ ਟਕਸਾਲੀ ਆਗੂ ਨੂੰ ਹੀ ਚੁਣਿਆ ਜਾਵੇ।ਇਸ ਮੌਕੇ ਹੋਰਨਾ ਤੋਂ ਇਲਾਵਾ ਮਨਮੋਹਨ ਸਿੰਘ ਟੀਟੂ ਕੌਸਲਰ, ਪ੍ਰਿਤਪਾਲ ਸਿੰਘ ਲਾਲੀ ਕੌਂਸਲਰ, ਗੁਰਮਖ ਸਿੰਘ ਖਾਲਸਾ, ਪਵਨ ਕੁਮਾਰ ਪੰਮਾ ਕੌਂਸਲਰ, ਲਖਬੀਰ ਸਿੰਘ ਮੂਲੇ ਚੁੱਕ, ਬਲਬੀਰ ਸਿੰਘ ਬਾਬਾ, ਡਾ:ਸੁਰਿੰਦਰ ਸਿੰਘ ਤਾਲਿਬ, ਸੁਰਿੰਦਰ ਸਿੰਘ ਕੋਟ ਖਾਲਸਾ, ਅਮਰੀਕ ਸਿੰਘ ਗਿੱਲ, ਦੀਪ ਸਿੰਘ ਕੰਬੋਜ, ਜਸਬੀਰ ਸਿੰਘ ਖਾਲਸਾ, ਗੁਰਦਿਆਲ ਸਿੰਘ ਹੁੰਦਲ, ਸੁਰਜੀਤ ਸਿੰਘ ਸੰਧੂ, ਭਰਭੂਰ ਸਿੰਘ ਠੇਕੇਦਾਰ, ਠੇਕਾਦਾਰ ਬਾਵਾ ਸਿੰਘ, ਸਵਿੰਦਰ ਸਿੰਘ ਵਸੀਕਾ, ਨਵਜੀਤ ਸਿੰਘ ਲੱਕੀ, ਪ੍ਰਮਜੀਤ ਸਿੰਘ ਵਾਰਡ ਪ੍ਰਧਾਨ, ਰਜਿੰਦਰ ਸਿੰਘ ਬਿੱਟੂ ਜਰਨਲ ਸਕੱਤਰ ਸ਼ਹਿਰੀ ਆਦਿ ਆਗੂ ਮੌਜੂਦ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply