ਅੰਮ੍ਰਿਤਸਰ, ਨਵੰਬਰ 16 (ਜਗਦੀਪ ਸਿੰਘ ਸੱਗੂ) – ਸਪਰਿੰਗ ਡੇਲ ਸੀਨੀਅਰ ਸਕੂਲ ਉੱਭਰਦੇ ਕਲਾਕਾਰਾਂ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ 126ਵੀਂ ਜਯੰਤੀ ਮੌਕੇ ‘ਤੇ ਲਲਿਤ ਕਲਾ ਇੰਡੀਅਨ ਅਕੈਡਮੀ ਦੁਆਰਾ ਆਯੋਜਤ ਮੌਕੇ ‘ਤੇ ਚਿੱਤਰਕਲਾ ਪ੍ਰਤਿਯੋਗਤਾ ਵਿੱਚ ਓਵਲਆਲ ਟਰਾਫ਼ੀ ਅਹਿਮ ਪੁਜੀਸ਼ਨ ਹਾਸਲ ਕੀਤੀ।ਇਹ ਜਾਣਕਾਰੀ ਦੇਂਦੇ ਹੋਏ ਸ੍ਰੀ ਰਾਜੀਵ ਕੁਮਾਰ ਸ਼ਰਮਾ, ਪ੍ਰਿੰਸੀਪਲ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਦੱਸਿਆ ਕਿ 25 ਸਕੂਲਾਂ ਦੇ ਵਿਦਿਆਰਥੀਆਂ ਨਾਲ ਮੁਕਾਬਲਾ ਕਰਦਿਆਂ ਸਕੂਲ ਦੇ ਵਿਦਿਆਰਥੀਆਂ, ਜਿਨ੍ਹਾਂ ਵਿੱਚ ਅਸ਼ਮਿਤ ਅਰੋੜਾ, ਹਰਸ਼ਿਤਾ ਅਤੇ ਚੇਤਨ ਕੁਮਾਰ ਸ਼ਾਮਲ ਸਨ, ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਜਦਕਿ ਸਕੂਲ ਦੀਆਂ ਵਿਦਿਆਰਥਣਾਂ ਰਿਯਾ ਸਿੰਘ ਅਤੇ ਪ੍ਰਾਂਜਲ ਨੂੰ ਹੌਸਲਾ ਅਫ਼ਜਾਈ ਵਧਾਊ ਪੁਰਸਕਾਰ ਮਿਲਿਆ। ਡਾ. ਕੀਰਤ ਸੰਧੂ ਚੀਮਾ ਡਾਇਰੈਕਟਰ ਅਤੇ ਸ੍ਰੀ ਸਾਹਿਲਜੀਤ ਸਿੰਘ ਸੰਧੂ ਡਾਇਰੈਕਟਰ ਤੇ ਮੈਨੇਜਿੰਗ ਟਰੱਸਟੀ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਨੇ ਜੇਤੂ ਖਿਡਾਰੀਆਂ ਦੀ ਉਪਲੱਬਧੀ ‘ਤੇ ਖੁਸ਼ੀ ਦ ਾਇਜ਼ਹਾਰ ਕਰਦਿਆਂ ਉਾਂ ਨੂੰ ਵਧਾਈ ਦਿੱਤੀ।
Check Also
ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ
ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …
Punjab Post Daily Online Newspaper & Print Media