ਨਵੀਂ ਦਿੱਲੀ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਬੀਤੀ 13 ਨਵੰਬਰ ਨੂੰ ਪੈਰਿਸ ਵਿਚ ਹੋਏ ਅੱਤਵਾਦੀ ਹਮਲੇ ਦੇ ਸ਼ਿਕਾਰ ਲੋਕਾਂ ਪ੍ਰਤੀ ਸੋਗ ਜ਼ਾਹਰ ਕਰਨ ਲਈ ਫਰਾਂਸ ਦੇ ਸਫਾਰਤਖਾਨੇ ਵਿਚ ਰੱਖੀ ਇਕ ਸੋਗ ਸਭਾ ਵਿਚ ਹਿੱਸਾ ਲਿਆ।ਉਨ੍ਹਾਂ ਆਖਿਆ ਕਿ ਇਹ ਇਕ ਬਹੁਤ ਹੀ ਦੁੱਖਦ ਅਤੇ ਗੰਭੀਰ ਪਲ ਹੈ ਅਤੇ ਉਹ ਪੈਰਿਸ ਵਿਚ ਹੋਈ ਤ੍ਰਾਸਦੀ ਉਪਰ ਸਮੂਹਿਕ ਸੋਗ ਜ਼ਾਹਰ ਕਰਨ ਲੲਂੀ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਅੱਤਵਾਦ ਦੇ ਘਿਨੌਣੇ ਕਾਰੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰ ਦੇ ਨਾਲ ਹਨ। ਸ਼੍ਰੀ ਰਿਜਿਜੂ ਨੇ ਕਿਹਾ ਕਿ ਅਜਿਹੇ ਮੂਰਖਤਾ ਭਰੇ ਕਾਰਿਆਂ ਤੋਂ ਹੋਣ ਵਾਲੇ ਦਰਦ ਤੇ ਪੀੜ ਤੋਂ ਭਾਰਤ ਦੇ ਲੋਕ ਅਣਜਾਣ ਨਹੀਂ ਹਨ ਅਤੇ ਪਿਛਲੇ 40 ਸਾਲਾਂ ਤੋਂ ਇਸ ਦਾ ਸ਼ਿਕਾਰ ਰਹੇ ਹਨ। ਉਨ੍ਹਾਂ ਇਸ ਤ੍ਰਾਸਦੀ ਦੀ ਘੜੀ ਵਿਚ ਦੁੱਖ ਸਾਂਝਾ ਕਰਦਿਆਂ ਫਰਾਂਸ ਦੀ ਜਨਤਾ ਅਤੇ ਸਰਕਾਰ ਨੂੰ ਹਰ ਤਰ੍ਹਾਂ ਦੀ ਸੰਭਵ ਸਹਾਂਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਮੁੜ ਮਨੁੱਖਤਾ ਉੱਪਰ ਅਜਿਹਾ ਹਮਲਾ ਨਾ ਹੋਵੇ।
ਸ਼੍ਰੀ ਰਿਜਿਜੂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਤੁਰਕੀ ਵਿੱਚ ਚੱਲ ਰਹੇ ਜੀ 20 ਸੰਮੇਲਨ ਦੌਰਾਨ ਅੱਤਵਾਦ ਖਿਲਾਫ਼ ਦਿੱਤੇ ਬਿਆਨ ਨੂੰ ਦੁਹਰਾਉਂਦਿਆਂ ਵਿਸ਼ਵ ਨੂੰ ਅੱਤਵਾਦ ਵਿਰੁੱਧ ਇਕਸੁਰ ਅਤੇ ਇਕਮੁੱਠ ਹੋਣ ਦਾ ਸੱਦਾ ਦਿੱਤਾ।ਉਨ੍ਹਾਂ ਅੱਤਵਾਦ ਦਾ ਸਮਰਥਨ ਕਰਦੇ ਮੁਲਕਾਂ ਨੂੰ ਵੱਖ ਕਰਨ ਅਤੇ ਮਨੁੱਖਤਾ ਦੇ ਸਿਧਾਂਤਾਂ ਨੂੰ ਸਾਂਝਾ ਕਰਦੇ ਮੁਲਕਾਂ ਦੇ ਨਾਲ ਖੜ੍ਹਨ ਦੀ ਲੋੜ ਤੇ ਜ਼ੋਰ ਦਿੱਤਾ ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media